ਅਵਾਰਾ ਕੁੱਤਿਆਂ ਦਾ ਹਮਲਾ! ਚੈਂਪੀਅਨਸ਼ਿਪ ’ਚ ਦੋ ਕੋਚ ਜ਼ਖ਼ਮੀ; MCD ਐਕਸ਼ਨ 'ਚ!
ਦਿੱਲੀ ਵਿੱਚ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਵਾਪਰਿਆ ਹਾਦਸਾ; MCD ਨੇ ਚਾਰ ਟੀਮਾਂ ਕੀਤੀਆਂ ਤਾਇਨਾਤ
ਨਵੀਂ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡਿਅਮ ’ਚ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਆਵਾਰਾ ਕੁੱਤਿਆਂ ਨੇ ਦੋ ਵਿਦੇਸ਼ੀ ਕੋਚਾਂ ( ਇੱਕ ਕੀਨੀਆ ਅਤੇ ਇੱਕ ਜਪਾਨੀ ) ਨੂੰ ਕੱਟ ਲਿਆ।
ਦਿੱਲੀ ਦੀ ਮਿਉਂਸਿਪਲ ਕਾਰਪੋਰੇਸ਼ਨ (MCD) ਨੇ ਘਟਨਾ ਤੋਂ ਬਾਅਦ ਸਟੇਡੀਅਮ ’ਚ ਕੁੱਤੇ ਫੜਨ ਲਈ ਚਾਰ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। MCD ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਟੇਡੀਅਮ ਦੇ 21 ਐਂਟਰੀ ਪੁਆਇੰਟ ਹਨ ਅਤੇ ਸੁਰੱਖਿਆ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਸ਼ੁੱਕਰਵਾਰ ਨੂੰ ਹੋਈਆਂ ਵੱਖ-ਵੱਖ ਘਟਨਾਵਾਂ ’ਚ ਕੀਨੀਆ ਦੇ ਕੋਚ ਡੈਨਿਸ ਮਾਰਾਗੀਆ (Dennis Maragia) ਅਤੇ ਜਪਾਨ ਦੀ ਕੋਚ ਮਾਈਕੋ ਓਕੁਮਾਤਸੂ ( Meiko Okumatsu) ਕੁੱਤਿਆਂ ਦੇ ਹਮਲੇ ਦਾ ਸ਼ਿਕਾਰ ਬਣੇ। ਦੋਹਾਂ ਨੂੰ ਤੁਰੰਤ ਮੈਡੀਕਲ ਟੀਮ ਵੱਲੋਂ ਮਦਦ ਮਿਲੀ ਅਤੇ ਫਿਰ ਸਫਦਰਜੰਗ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਹੋਇਆ।
MCD ਦੇ ਅਧਿਕਾਰੀ ਨੇ ਦੱਸਿਆ ਕਿ 25 ਸਤੰਬਰ ਤੋਂ ਹੁਣ ਤੱਕ ਸਟੇਡਿਅਮ ਇਲਾਕੇ ਤੋਂ 22 ਆਵਾਰੇ ਕੁੱਤੇ ਫੜੇ ਜਾ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
ਇਸ ਮਾਮਲੇ ਸਬੰਧੀ ਸੁਪਰੀਮ ਕੋਰਟ ਨੇ 11 ਅਗਸਤ ਨੂੰ ਅਧਿਕਾਰੀਆਂ ਨੂੰ ਦਿੱਲੀ-ਐਨਸੀਆਰ ਦੇ ਸਾਰੇ ਗਲੀ-ਮੁਹੱਲਿਆਂ ਦੇ ਕੁੱਤਿਆਂ ਨੂੰ ਆਸਰਾ ਸਥਾਨਾਂ ਵਿੱਚ ਭੇਜਣ ਦਾ ਨਿਰਦੇਸ਼ ਦਿੱਤਾ ਸੀ ਪਰ ਬਾਅਦ ਵਿੱਚ 22 ਅਗਸਤ ਨੂੰ ਇਸ ਹੁਕਮ ਵਿੱਚ ਸੋਧ ਕੀਤੀ ਗਈ।
ਹਾਲਾਂਕਿ ਸੁਪਰੀਮ ਕੋਰਟ ਨੇ ਆਪਣੇ 11 ਅਗਸਤ ਦੇ ਨਿਰਦੇਸ਼ ਵਿੱਚ ਸੋਧ ਕੀਤੀ ਅਤੇ ਕਿਹਾ ਕਿ ਫੜੇ ਗਏ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇ, ਟੀਕਾਕਰਨ ਕੀਤਾ ਜਾਵੇ ਅਤੇ ਉਸੇ ਖੇਤਰ ਵਿੱਚ ਵਾਪਸ ਛੱਡਿਆ ਜਾਵੇ।