ਕਤਲ ਦੇ ਦੋਸ਼ ਹੇਠ ਮਤਰੇਆ ਪਿਤਾ ਗ੍ਰਿਫ਼ਤਾਰ
ਜ਼ਿਲ੍ਹਾ ਪੁਲੀਸ ਨੇ ਪੁੱਤਰ ਦੇ ਕਤਲ ਮਾਮਲੇ ਵਿੱਚ ਮਤਰੇਏ ਪਿਤਾ ਪ੍ਰਸ਼ਾਂਤ (27) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਬੱਲਭਗੜ੍ਹ ਦੀ ਇੱਕ ਔਰਤ ਨੇ ਅਗਰਸੇਨ ਚੌਕ ਪੁਲੀਸ ਸਟੇਸ਼ਨ ਨੂੰ ਸ਼ਿਕਾਇਤ ਵਿੱਚ ਕਿਹਾ ਕਿ ਲਗਭਗ ਇੱਕ ਸਾਲ ਪਹਿਲਾਂ ਉਸ ਨੇ...
Advertisement
ਜ਼ਿਲ੍ਹਾ ਪੁਲੀਸ ਨੇ ਪੁੱਤਰ ਦੇ ਕਤਲ ਮਾਮਲੇ ਵਿੱਚ ਮਤਰੇਏ ਪਿਤਾ ਪ੍ਰਸ਼ਾਂਤ (27) ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਬੱਲਭਗੜ੍ਹ ਦੀ ਇੱਕ ਔਰਤ ਨੇ ਅਗਰਸੇਨ ਚੌਕ ਪੁਲੀਸ ਸਟੇਸ਼ਨ ਨੂੰ ਸ਼ਿਕਾਇਤ ਵਿੱਚ ਕਿਹਾ ਕਿ ਲਗਭਗ ਇੱਕ ਸਾਲ ਪਹਿਲਾਂ ਉਸ ਨੇ ਪ੍ਰਸ਼ਾਂਤ ਨਾਲ ਦੂਜਾ ਵਿਆਹ ਕੀਤਾ ਸੀ ਅਤੇ ਉਸ ਦੇ ਪਹਿਲੇ ਵਿਆਹ ਤੋਂ ਉਸ ਦਾ ਤਿੰਨ ਸਾਲ ਦਾ ਪੁੱਤਰ ਸੀ। 19 ਅਕਤੂਬਰ ਨੂੰ ਉਸ ਦਾ ਪਤੀ ਪ੍ਰਸ਼ਾਂਤ ਉਸ ਦੇ ਪੁੱਤਰ ਨੂੰ ਲੈ ਕੇ ਚਲਾ ਗਿਆ। ਮੁਲਜ਼ਮ ਤੋਂ ਪੁੱਛ-ਪੜਤਾਲ ਵਿੱਚ ਖੁਲਾਸਾ ਹੋਇਆ ਕਿ ਮੁਲਜ਼ਮ ਆਪਣੀ ਪਤਨੀ ’ਤੇ ਲੜਕੇ ਨੂੰ ਉਸ ਦੇ ਨਾਨਕੇ ਘਰ ਭੇਜਣ ਲਈ ਜ਼ੋਰ ਪਾ ਰਿਹਾ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। 19 ਅਕਤੂਬਰ ਨੂੰ ਜਦੋਂ ਉਸ ਦੀ ਪਤਨੀ ਘਰ ਨਹੀਂ ਸੀ ਤਾਂ ਉਸ ਨੇ ਬੱਚੇ ਨੂੰ ਕੁੱਟਿਆ। ਉਸ ਤੋਂ ਬਾਅਦ ਬੱਚੇ ਦਾ ਕਤਲ ਕਰ ਦਿੱਤਾ ਅਤੇ ਲਾਸ਼ ਸੈਕਟਰ 58 ’ਚ ਝਾੜੀਆਂ ਵਿੱਚ ਸੁੱਟ ਦਿੱਤੀ।
Advertisement
Advertisement
