DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਨੀਆ ਗਾਂਧੀ ਨੇ ਗਾਜ਼ਾ ਤੇ ਇਰਾਨ ਜੰਗ ਬਾਰੇ ਸਰਕਾਰ ਦੀ ਖਾਮੋਸ਼ੀ ’ਤੇ ਚੁੱਕੇ ਸਵਾਲ

CPP Chairperson Sonia Gandhi slams government's silence on Gaza
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 21 ਜੂਨ

ਕਾਂਗਰਸ ਸੰਸਦੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਗਾਜ਼ਾ ਅਤੇ ਇਰਾਨ ਵਿੱਚ ਵਧਦੇ ਤਣਾਅ ’ਤੇ ਭਾਰਤ ਦੀ ਖਾਮੋਸ਼ੀ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। ਅੰਗਰੇਜ਼ੀ ਅਖ਼ਬਾਰ ‘ਦਿ ਹਿੰਦੂ’ ਵਿੱਚ ਪ੍ਰਕਾਸ਼ਿਤ ਇੱਕ ਲੇਖ ਵਿੱਚ ਉਨ੍ਹਾਂ ਕਿਹਾ ਹੈ ਕਿ ਇਹ ਸਿਰਫ ਆਵਾਜ਼ ਦਾ ਗੁੰਮ ਹੋਣਾ ਨਹੀਂ, ਸਗੋਂ ਸਿਧਾਤਾਂ ਦਾ ਆਤਮ-ਸਮਰਪਣ ਵੀ ਹੈ।

Advertisement

ਇਸ ਲੇਖ ਵਿਚ ਉਨ੍ਹਾਂ ਗਾਜ਼ਾ ਸੰਕਟ ’ਤੇ ਕਾਂਗਰਸ ਪਾਰਟੀ ਦੇ ਲਗਾਤਾਰ ਸਟੈਂਡ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ ਭਾਰਤ ਦੀ ਆਵਾਜ਼ ਸੁਣਾਉਣ ਵਿੱਚ ਬਹੁਤੀ ਦੇਰ ਨਹੀਂ ਹੋਈ। ਸਰਕਾਰ ਦੀ ਖਾਮੋਸ਼ੀ ਦੇਸ਼ ਦੀ ਰਵਾਇਤੀ, ਨੈਤਿਕ ਅਤੇ ਕੂਟਨੀਤਕ ਸਥਿਤੀ ’ਤੇ ਚਿੰਤਾਜਨਕ ਤਬਦੀਲੀ ਨੂੰ ਦਰਸਾਉਂਦੀ ਹੈ।

ਕਾਂਗਰਸ ਆਗੂ ਨੇ ਸਰਕਾਰ ਨੂੰ ਆਪਣੀ ਆਵਾਜ਼ ਚੁੱਕਣ ਅਤੇ ਗੱਲਬਾਤ ਰਾਹੀਂ ਸ਼ਾਂਤੀ ਲਿਆਉਣ ਲਈ ਬੇਨਤੀ ਕੀਤੀ ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਦੇਸ਼ ਲਈ ਜ਼ਿੰਮੇਵਾਰੀ ਵਾਲੀ ਕਾਰਵਾਈ ਕਰਨ ਅਤੇ ਪੱਛਮੀ ਏਸ਼ੀਆ ਵਿੱਚ ਸ਼ਾਂਤੀ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਅਜੇ ਬਹੁਤੀ ਦੇਰ ਨਹੀਂ ਹੋਈ ਹੈ।

ਇਸ ਦੌਰਾਨ ਪਾਰਟੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਸੋਨੀਆ ਗਾਂਧੀ ਵੱਲੋਂ ਲਿਖਿਆ ਨੋਟ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਹੈ, ਜਿਸ ਵਿੱਚ ਲਿਖਿਆ ਹੈ ਕਿ ਗਾਜ਼ਾ ਵਿੱਚ ਹੋ ਰਹੀ ਤਬਾਹੀ ਅਤੇ ਇਰਾਨ ਵਿੱਚ ਚੱਲ ਰਹੇ ਤਣਾਅ ’ਤੇ ਭਾਰਤ ਦੀ ਖਾਮੋਸ਼ੀ ਸਾਡੇ ਨੈਤਿਕ ਅਤੇ ਕੂਟਨੀਤਿਕ ਸਟੈਂਡ ’ਤੇ ਸਵਾਲ ਖੜ੍ਹੇ ਕਰਦੀ ਹੈ। -ਏਐੱਨਆਈ

Advertisement
×