ਗੀਤ ‘ਪੰਜਾਬੀ ਦਾ ਮਾਣ’ ਰਿਲੀਜ਼
ਨਿੱਜੀ ਪੱਤਰ ਪ੍ਰੇਰਕ ਨਵੀਂ ਦਿੱਲੀ, 4 ਦਸੰਬਰ ਐੱਸ ਸੀ ਈ ਆਰ ਟੀ ਦਿੱਲੀ ਦੇ ਡਾਈਟ ਸਿੱਖਿਆ ਕੇਂਦਰ ਦੇ ਆਡੀਟੋਰੀਅਮ ਵਿੱਚ ਪੰਜਾਬੀ ਵਰਣਮਾਲਾ ਆਧਾਰਿਤ ਗੀਤ ‘ਪੰਜਾਬੀ ਦਾ ਮਾਣ’ ਰਿਲੀਜ਼ ਕੀਤਾ ਗਿਆ। ਡਾਈਟ ਦੇ ਸਹਾਇਕ ਪ੍ਰੋਫ਼ੈਸਰ ਡਾ. ਭੁਪਿੰਦਰ ਸਿੰਘ ਵੱਲੋਂ ਇਹ ਨਿਵੇਕਲੀ...
Advertisement
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਦਸੰਬਰ
Advertisement
ਐੱਸ ਸੀ ਈ ਆਰ ਟੀ ਦਿੱਲੀ ਦੇ ਡਾਈਟ ਸਿੱਖਿਆ ਕੇਂਦਰ ਦੇ ਆਡੀਟੋਰੀਅਮ ਵਿੱਚ ਪੰਜਾਬੀ ਵਰਣਮਾਲਾ ਆਧਾਰਿਤ ਗੀਤ ‘ਪੰਜਾਬੀ ਦਾ ਮਾਣ’ ਰਿਲੀਜ਼ ਕੀਤਾ ਗਿਆ। ਡਾਈਟ ਦੇ ਸਹਾਇਕ ਪ੍ਰੋਫ਼ੈਸਰ ਡਾ. ਭੁਪਿੰਦਰ ਸਿੰਘ ਵੱਲੋਂ ਇਹ ਨਿਵੇਕਲੀ ਪਹਿਲ ਕਦਮੀ ਕੀਤੀ ਗਈ ਹੈ। ਸਮਾਗਮ ਵਿੱਚ ਪ੍ਰਿੰਸੀਪਲ ਡਾ. ਬੀ ਕੇ ਪਾਲ, ਬੀ ਐੱਡ ਕਾਲਜ ਆਫ ਐਜੂਕੇਸ਼ਨ ਅਬੋਹਰ ਦੇ ਪ੍ਰੋ. ਡਾ. ਅਜੈ ਖੋਸਲਾ, ਡਾ. ਸਤਨਾਮ ਸਿੰਘ, ਪੰਜਾਬੀ ਹੈਲਪਲਾਈਨ ਦੇ ਪ੍ਰਧਾਨ ਪ੍ਰਕਾਸ਼ ਸਿੰਘ ਗਿੱਲ, ਅੰਤਰਿਕਸ਼ ਮੋਰਾਲ ਤੇ ਪ੍ਰਦੀਪ ਤਰਕਸ਼ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਦੀਪ ਤਰਕਸ਼ ਨੇ ਕਿਹਾ ਕਿ ਡਾ. ਭੁਪਿੰਦਰ ਸਿੰਘ ਹੋਰਾਂ ਨੇ ਇਹ ਗੀਤ ਸਿਰਫ਼ ਪੰਜਾਬੀ ਭਾਸ਼ਾ ਵਿੱਚ ਹੀ ਰਿਕਾਰਡ ਨਹੀਂ ਕੀਤਾ ਗਿਆ ਬਲਕਿ ਹਿੰਦੀ ਅਤੇ ਗਣਿਤ ਵਰਗੇ ਵਿਸ਼ਿਆਂ ਨਾਲ ਵੀ ਆਮ ਬੱਚੇ ਨੂੰ ਜੋੜਨ ਦਾ ਉਪਰਾਲਾ ਕੀਤਾ ਹੈ।
Advertisement
