ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ’ਚ ਮਾਮੂਲੀ ਸੁਧਾਰ
Delhi's 'improved' AQI masks air quality still in 'poor' ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਨੇ ਅੱਜ ਕਿਹਾ ਕਿ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ ਤੇ ਕੌਮੀ ਰਾਜਧਾਨੀ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 291 ਰਿਹਾ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇੱਥੇ ਏ ਕਿਊ ਆਈ 309 ਦਰਜ ਕੀਤਾ ਗਿਆ ਸੀ।
ਭਾਰਤ ਮੌਸਮ ਵਿਭਾਗ (ਆਈ.ਐਮ.ਡੀ.) ਨੇ ਆਪਣੀ ਰੋਜ਼ਾਨਾ ਰਿਪੋਰਟ ਵਿੱਚ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ ਸ਼ਹਿਰ ਵਿੱਚ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪੱਛਮੀ ਹਵਾਵਾਂ ਚੱਲੀਆਂ। ਦੀਵਾਲੀ ਤੋਂ ਬਾਅਦ ਦਿੱਲੀ ਦਾ ਏ ਕਿਊ ਆਈ ਖਰਾਬ ਅਤੇ ਬਹੁਤ ਖਰਾਬ ਸ਼੍ਰੇਣੀਆਂ ਦਰਮਿਆਨ ਚੱਲ ਰਿਹਾ ਹੈ।
ਦਿੱਲੀ ਦੇ 18 ਨਿਗਰਾਨੀ ਸਟੇਸ਼ਨਾਂ ’ਤੇ ਹਵਾ ਦਾ ਮਿਆਰ ਬਹੁਤ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਤੇ ਇੱਥੇ ਏ ਕਿਊ ਆਈ 300 ਤੋਂ ਉੱਪਰ ਸੀ। ਸੀਪੀਸੀਬੀ ਦੇ ਸਮੀਰ ਐਪ ਅਨੁਸਾਰ ਅਲੀਪੁਰ ਵਿੱਚ ਸਭ ਤੋਂ ਵੱਧ ਏ ਕਿਊ ਆਈ 377 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਆਨੰਦ ਵਿਹਾਰ ਵਿਚ ਇਹ ਪੱਧਰ 366 ਦਰਜ ਕੀਤਾ ਗਿਆ। ਪੀਟੀਆਈ
