ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁੱਤੇ ਪਏ ਪਤੀ ’ਤੇ ਪਾਇਆ ਉਬਲਦਾ ਤੇਲ ਤੇ ਲਾਲ ਮਿਰਚਾਂ, ਰੌਲਾ ਪਾਉਣ ’ਤੇ ਧਮਕਾਇਆ

ਦੱਖਣੀ ਦਿੱਲੀ ਖੇਤਰ ਤੋਂ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਵੱਲੋਂ ਪਤੀ ’ਤੇ ਗਰਮ ਤੇਲ ਪਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਦਿਨੇਸ਼ ਮਦਨਗੀਰ ਸਥਿਤ ਆਪਣੇ ਘਰ ਵਿੱਚ ਸੁੱਤਾ ਪਿਆ ਸੀ, ਤਾਂ ਉਸਦੀ ਪਤਨੀ ਨੇ ਉਸ ’ਤੇ ਉਬਲਦਾ...
ਸੰਕੇਤਕ ਤਸਵੀਰ।
Advertisement
ਦੱਖਣੀ ਦਿੱਲੀ ਖੇਤਰ ਤੋਂ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਵੱਲੋਂ ਪਤੀ ’ਤੇ ਗਰਮ ਤੇਲ ਪਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਦਿਨੇਸ਼ ਮਦਨਗੀਰ ਸਥਿਤ ਆਪਣੇ ਘਰ ਵਿੱਚ ਸੁੱਤਾ ਪਿਆ ਸੀ, ਤਾਂ ਉਸਦੀ ਪਤਨੀ ਨੇ ਉਸ ’ਤੇ ਉਬਲਦਾ ਤੇਲ ਅਤੇ ਲਾਲ ਮਿਰਚਾਂ ਦਾ ਪਾਊਡਰ ਪਾ ਦਿੱਤਾ, ਜਿਸ ਨਾਲ ਉਹ ਤੜਪ ਉੱਠਿਆ ਲੱਗਾ।

ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਫਾਰਮਾਸਿਊਟੀਕਲ ਫਰਮ ਵਿੱਚ ਕੰਮ ਕਰਨ ਵਾਲੇ 28 ਸਾਲਾ ਕਰਮਚਾਰੀ ਨੂੰ ਗੰਭੀਰ ਹਾਲਤ ਵਿੱਚ ਸਫਦਰਜੰਗ ਹਸਪਤਾਲ ਲਿਆਂਦਾ ਗਿਆ ਅਤੇ ਉਸ ਨੂੰ ਨਾਜ਼ੁਕ ਹਾਲਤ ਵਿੱਚ ਆਈਸੀਯੂ (ICU) ਵਿੱਚ ਦਾਖਲ ਕਰਵਾਇਆ ਗਿਆ।

ਉਸੇ ਦਿਨ ਅੰਬੇਡਕਰ ਨਗਰ ਥਾਣੇ ਵਿੱਚ ਦਰਜ ਐਫਆਈਆਰ (FIR) ਅਨੁਸਾਰ ਦਿਨੇਸ਼ ਦੀ ਪਤਨੀ ਨੇ ਸਵੇਰੇ 3 ਵਜੇ ਦੇ ਕਰੀਬ ਉਸ ਦੇ ਧੜ (torso) ਉੱਤੇ ਗਰਮ ਤੇਲ ਪਾ ਦਿੱਤਾ, ਜਦੋਂ ਉਹ ਸੁੱਤਾ ਪਿਆ ਸੀ ਅਤੇ ਜੋੜੇ ਦੀ ਅੱਠ ਸਾਲ ਦੀ ਧੀ ਵੀ ਘਰ ਵਿੱਚ ਮੌਜੂਦ ਸੀ।

Advertisement

ਦਿਨੇਸ਼ ਨੇ ਪੁਲੀਸ ਨੂੰ ਦੱਸਿਆ ਕਿ ਉਹ 2 ਅਕਤੂਬਰ ਨੂੰ ਕੰਮ ਤੋਂ ਦੇਰ ਨਾਲ ਘਰ ਵਾਪਸ ਆਇਆ ਸੀ, ਰਾਤ ਦਾ ਖਾਣਾ ਖਾਧਾ ਅਤੇ ਸੌਣ ਚਲਾ ਗਿਆ।

ਉਸਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ, "ਮੇਰੀ ਪਤਨੀ ਅਤੇ ਧੀ ਨੇੜੇ ਸੌਂ ਰਹੇ ਸਨ। ਸਵੇਰੇ 3.15 ਵਜੇ ਦੇ ਕਰੀਬ ਮੈਨੂੰ ਅਚਾਨਕ ਆਪਣੇ ਸਰੀਰ ਵਿੱਚ ਤੇਜ਼ ਜਲਣ ਵਾਲਾ ਦਰਦ ਮਹਿਸੂਸ ਹੋਇਆ। ਮੈਂ ਆਪਣੀ ਪਤਨੀ ਨੂੰ ਖੜ੍ਹੀ ਦੇਖਿਆ ਅਤੇ ਉਹ ਮੇਰੇ ਧੜ ਅਤੇ ਚਿਹਰੇ ’ਤੇ ਉਬਲਦਾ ਤੇਲ ਪਾ ਰਹੀ ਸੀ। ਇਸ ਤੋਂ ਪਹਿਲਾਂ ਕਿ ਮੈਂ ਉੱਠ ਸਕਦਾ ਜਾਂ ਮਦਦ ਲਈ ਬੁਲਾ ਸਕਦਾ, ਉਸ ਨੇ ਮੇਰੇ ਜ਼ਖਮਾਂ ’ਤੇ ਲਾਲ ਮਿਰਚਾਂ ਦਾ ਪਾਊਡਰ ਛਿੜਕ ਦਿੱਤਾ।"

ਇੰਨਾ ਹੀ ਨਹੀਂ ਦਿਨੇਸ਼ ਨੇ ਕਿਹਾ ਜਦੋਂ ਉਸ ਨੇ ਵਿਰੋਧ ਕੀਤਾ, ਤਾਂ ਉਸਦੀ ਪਤਨੀ ਨੇ ਜਵਾਬ ਦਿੱਤਾ, "ਅਗਰ ਸ਼ੋਰ ਮਚਾਇਆ ਤਾਂ ਹੋਰ ਗਰਮ ਤੇਲ ਡਾਲ ਦੂੰਗੀ" (ਜੇ ਤੂੰ ਰੌਲਾ ਪਾਇਆ ਤਾਂ ਮੈਂ ਤੇਰੇ 'ਤੇ ਹੋਰ ਤੇਲ ਪਾ ਦੇਵਾਂਗੀ)।

ਪਰ ਦਿਨੇਸ਼ ਆਪਣੀਆਂ ਚੀਕਾਂ ਨੂੰ ਦਬਾ ਨਹੀਂ ਸਕਿਆ। ਰੌਲਾ ਸੁਣ ਕੇ ਗੁਆਂਢੀ ਅਤੇ ਉਸਦੇ ਮਕਾਨ ਮਾਲਕ ਦਾ ਪਰਿਵਾਰ, ਜੋ ਹੇਠਲੀ ਮੰਜ਼ਿਲ ’ਤੇ ਰਹਿੰਦਾ ਸੀ, ਮੌਕੇ ’ਤੇ ਪਹੁੰਚੇ।।

ਮਕਾਨ ਮਾਲਕ ਦੀ ਧੀ ਅੰਜਲੀ ਨੇ ਦੱਸਿਆ, "ਮੇਰੇ ਪਿਤਾ ਜੀ ਇਹ ਦੇਖਣ ਲਈ ਉੱਪਰ ਗਏ ਕਿ ਕੀ ਹੋ ਰਿਹਾ ਹੈ। ਦਰਵਾਜ਼ਾ ਬੰਦ ਸੀ। ਉਸ ਦੀ ਪਤਨੀ ਨੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਸੀ। ਅਸੀਂ ਉਨ੍ਹਾਂ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜਦੋਂ ਅਖੀਰ ਵਿੱਚ ਦਰਵਾਜ਼ਾ ਖੁੱਲ੍ਹਿਆ, ਤਾਂ ਅਸੀਂ ਉਸ ਨੂੰ ਦਰਦ ਨਾਲ ਤੜਫਦੇ ਹੋਏ ਦੇਖਿਆ ਅਤੇ ਉਸਦੀ ਪਤਨੀ ਘਰ ਦੇ ਅੰਦਰ ਲੁਕੀ ਹੋਈ ਸੀ।’’

ਅੰਜਲੀ ਨੇ ਦੱਸਿਆ ਕਿ ਜਦੋਂ ਉਸਦੇ ਪਿਤਾ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਔਰਤ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਆਪਣੇ ਪਤੀ ਨੂੰ ਹਸਪਤਾਲ ਲੈ ਕੇ ਜਾ ਰਹੀ ਹੈ। "ਪਰ ਜਦੋਂ ਉਹ ਉਸਨੂੰ ਲੈ ਕੇ ਬਾਹਰ ਆਈ, ਤਾਂ ਉਹ ਉਲਟ ਦਿਸ਼ਾ ਵੱਲ ਜਾ ਰਹੀ ਸੀ। ਸਾਨੂੰ ਸ਼ੱਕ ਹੋਇਆ। ਮੇਰੇ ਪਿਤਾ ਜੀ ਨੇ ਉਸਨੂੰ ਰੋਕਿਆ, ਇੱਕ ਆਟੋ ਦਾ ਪ੍ਰਬੰਧ ਕੀਤਾ, ਅਤੇ ਦਿਨੇਸ਼ ਨੂੰ ਇਕੱਲਿਆਂ ਹੀ ਹਸਪਤਾਲ ਪਹੁੰਚਾਇਆ।’’

ਦਿਨੇਸ਼ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ ਪਰ ਉਸਦੀ ਛਾਤੀ, ਚਿਹਰੇ ਅਤੇ ਬਾਹਾਂ 'ਤੇ ਡੂੰਘੇ ਜ਼ਖਮ ਦੇਖ ਕੇ ਡਾਕਟਰਾਂ ਨੇ ਉਸਨੂੰ ਸਫਦਰਜੰਗ ਹਸਪਤਾਲ ਭੇਜ ਦਿੱਤਾ।

ਪੁਲੀਸ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਵਿੱਚ ਉਸਦੀਆਂ ਸੱਟਾਂ ਨੂੰ "ਖ਼ਤਰਨਾਕ" ਦੱਸਿਆ ਗਿਆ ਹੈ।

ਪੀੜਤ ਅਨੁਸਾਰ ਜੋੜੇ ਦਾ ਵਿਆਹ ਅੱਠ ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਰਿਸ਼ਤਾ ਖਰਾਬ ਚੱਲ ਰਿਹਾ ਸੀ। ਦੋ ਸਾਲ ਪਹਿਲਾਂ ਉਸ ਦੀ ਪਤਨੀ ਨੇ ਕਰਾਈਮ ਅਗੇਂਸਟ ਵੂਮੈਨ (CAW) ਸੈੱਲ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਸੀ, ਪਰ ਮਾਮਲਾ ਸਮਝੌਤੇ ਰਾਹੀਂ ਨਿਪਟਾ ਲਿਆ ਗਿਆ ਸੀ।

ਦਿਨੇਸ਼ ਦੀ ਪਤਨੀ 'ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ, "ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ।"

Advertisement
Show comments