ਸਿਸੋਦੀਆ ਵੱਲੋਂ ਦਿਲਜੀਤ ਦੋਸਾਂਝ ਦੀ ਸ਼ਲਾਘਾ
‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਵੱਲੋਂ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ’ਤੇ ਸਵਾਲ ਉਠਾਉਣ ’ਤੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਸਿਸੋਦੀਆ ਨੇ ਐਕਸ ’ਤੇ ਲਿਖਿਆ ਦਿਲਜੀਤ ਵੱਲੋਂ ਉਠਾਈ ਆਵਾਜ਼ ਸਿਰਫ਼ ਇੱਕ ਕਲਾਕਾਰ...
Advertisement
‘ਆਪ’ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਵੱਲੋਂ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ’ਤੇ ਸਵਾਲ ਉਠਾਉਣ ’ਤੇ ਉਨ੍ਹਾਂ ਦੀ ਤਾਰੀਫ਼ ਕੀਤੀ ਹੈ। ਸਿਸੋਦੀਆ ਨੇ ਐਕਸ ’ਤੇ ਲਿਖਿਆ ਦਿਲਜੀਤ ਵੱਲੋਂ ਉਠਾਈ ਆਵਾਜ਼ ਸਿਰਫ਼ ਇੱਕ ਕਲਾਕਾਰ ਦੀ ਨਹੀਂ ਹੈ, ਸਗੋਂ ਹਰ ਉਸ ਪੰਜਾਬੀ ਦੀ ਹੈ ਜਿਸ ਵਿੱਚ ਦੇਸ਼ ਭਗਤੀ ਦੀ ਭਾਵਨਾ ਹੈ। ਜ਼ਿਕਰਯੋਗ ਹੈ ਕਿ ਇੱਕ ਪ੍ਰੋਗਰਾਮ ਦੌਰਾਨ ਦਿਲਜੀਤ ਦੋਸਾਂਝ ਨੇ ਆਪਣੀ ਸਰਦਾਰ ਜੀ-3 ਫ਼ਿਲਮ ਦੇ ਰਿਲੀਜ਼ ਨਾ ਹੋਣ ਅਤੇ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ਹੋਣ ’ਤੇ ਸਵਾਲ ਚੁੱਕੇ ਸੀ। ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ-3 ਦੀ ਸ਼ੂਟਿੰਗ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਹੋਈ ਸੀ ਪਰ ਕ੍ਰਿਕਟ ਮੈਚ ਬਾਅਦ ਵਿੱਚ ਹੋਇਆ।
Advertisement
Advertisement
×