ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਸੋਦੀਆ ਵੱਲੋਂ ਸਿੱਖਿਆ ਪ੍ਰਣਾਲੀ ਬਾਰੇ ਸੀਰੀਜ਼ ਲਾਂਚ

ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ “ਵਿਸ਼ਵ ਦੀ ਸਿੱਖਿਆ ਪ੍ਰਣਾਲੀ ਅਤੇ ਭਾਰਤ” ਵੀਡੀਓ ਸੀਰੀਜ਼ ਲਾਂਚ ਕੀਤੀ ਹੈ, ਜਿਸਦਾ ਉਦੇਸ਼ ਦੇਸ਼ ਦੇ ਲੋਕਾਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਆਪਣੇ ਪਹਿਲੇ ਐਪੀਸੋਡ ਵਿੱਚ ਮਨੀਸ਼ ਸਿਸੋਦੀਆ ਨੇ ਜਾਪਾਨ, ਸਿੰਗਾਪੁਰ, ਚੀਨ,...
Advertisement

ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ “ਵਿਸ਼ਵ ਦੀ ਸਿੱਖਿਆ ਪ੍ਰਣਾਲੀ ਅਤੇ ਭਾਰਤ” ਵੀਡੀਓ ਸੀਰੀਜ਼ ਲਾਂਚ ਕੀਤੀ ਹੈ, ਜਿਸਦਾ ਉਦੇਸ਼ ਦੇਸ਼ ਦੇ ਲੋਕਾਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਨਾ ਹੈ। ਆਪਣੇ ਪਹਿਲੇ ਐਪੀਸੋਡ ਵਿੱਚ ਮਨੀਸ਼ ਸਿਸੋਦੀਆ ਨੇ ਜਾਪਾਨ, ਸਿੰਗਾਪੁਰ, ਚੀਨ, ਕੈਨੇਡਾ, ਫਿਨਲੈਂਡ ਦੇ ਵਿਕਾਸ ਵਿੱਚ ਸਿੱਖਿਆ ਦੇ ਮਹੱਤਵ ਬਾਰੇ ਦੱਸਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ 18 ਸਾਲ ਬਾਅਦ ਆਜ਼ਾਦੀ ਪ੍ਰਾਪਤ ਕਰਨ ਵਾਲਾ ਸਿੰਗਾਪੁਰ ਅੱਜ ਸ਼ਾਨਦਾਰ ਸਿੱਖਿਆ ਦੇ ਆਧਾਰ ‘ਤੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਭਾਰਤ ਉਦੋਂ ਬਦਲੇਗਾ ਜਦੋਂ ਸਿੱਖਿਆਿ ਬਦਲੇਗੀ ਅਤੇ ਸਿੱਖਿਆ ਉਦੋਂ ਬਦਲੇਗੀ ਜਦੋਂ ਸਾਡੇ ਨੇਤਾਵਾਂ ਦੀ ਸੋਚ ਬਦਲੇਗੀ। ਉਨ੍ਹਾਂ ਕਿਹਾ, “ਮੈਂ ਇੱਕ ਲੜੀ ਸ਼ੁਰੂ ਕਰ ਰਿਹਾ ਹਾਂ, ‘ਦੁਨੀਆ ਦੀ ਸਿੱਖਿਆ ਪ੍ਰਣਾਲੀ ਅਤੇ ਭਾਰਤ’ ਪਹਿਲੇ ਐਪੀਸੋਡ ਵਿੱਚ ਪੰਜ ਦੇਸ਼, ਪੰਜ ਕਹਾਣੀਆਂ ਹਨ।

Advertisement
Advertisement