ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਰਸਾ ਨੇ ਰਾਮਗੜ੍ਹੀਆ ਬੈਂਕ ਦੀ ਬਾਂਹ ਫੜੀ

ਪੱਤਰ ਪ੍ਰੇਰਕ ਨਵੀਂ ਦਿੱਲੀ, 9 ਜੁਲਾਈ ਰਾਮਗੜ੍ਹੀਆ ਕੋਆਪਰੇਟਿਵ ਬੈਂਕ ਦੇ ਵਫ਼ਦ ਵੱਲੋਂ ਦਿੱਲੀ ਦੇ ਕੈਬਿਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰ ਕੇ ਬੈਂਕ ਦੀ ਮਾੜੀ ਵਿੱਤੀ ਹਾਲਤ ਬਾਰੇ ਚਰਚਾ ਕੀਤੀ ਗਈ ਅਤੇ ਵਫ਼ਦ ਨੇ ਸ੍ਰੀ ਸਿਰਸਾ ਵੱਲੋਂ ਰਾਮਗੜ੍ਹੀਆ ਬੈਂਕ...
Advertisement

ਪੱਤਰ ਪ੍ਰੇਰਕ

ਨਵੀਂ ਦਿੱਲੀ, 9 ਜੁਲਾਈ

Advertisement

ਰਾਮਗੜ੍ਹੀਆ ਕੋਆਪਰੇਟਿਵ ਬੈਂਕ ਦੇ ਵਫ਼ਦ ਵੱਲੋਂ ਦਿੱਲੀ ਦੇ ਕੈਬਿਨਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕਰ ਕੇ ਬੈਂਕ ਦੀ ਮਾੜੀ ਵਿੱਤੀ ਹਾਲਤ ਬਾਰੇ ਚਰਚਾ ਕੀਤੀ ਗਈ ਅਤੇ ਵਫ਼ਦ ਨੇ ਸ੍ਰੀ ਸਿਰਸਾ ਵੱਲੋਂ ਰਾਮਗੜ੍ਹੀਆ ਬੈਂਕ ਦੀ ਬਾਂਹ ਫੜਨ ਲਈ ਧੰਨਵਾਦ ਕੀਤਾ ਗਿਆ।

ਬੈਂਕ ਦੇ ਸੀਈਓ ਦਿਲਜੀਤ ਸਿੰਘ ਨੇ ਦੱਸਿਆ ਕਿ ਕਿ ਬੈਂਕ ਦੇ ਡਾਇਰੈਕਟਰਾਂ ਰਣਜੀਤ ਕੌਰ, ਅਮਰਜੀਤ ਸਿੰਘ, ਗੁਰਿੰਦਰ ਪਾਲ ਸਿੰਘ ਰਾਮਾ, ਗੁਰਚਰਨ ਸਿੰਘ ਗੱਤਕਾ ਮਾਸਟਰ, ਬਲਦੇਵ ਸਿੰਘ, ਸਤਪਾਲ ਸਿੰਘ, ਰਵਿੰਦਰ ਕੌਰ ਬੱਤਰਾ ਅਤੇ ਦਿੱਲੀ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਸਵੀਟਾ ਦੀ ਪਤਨੀ ਦਲਵੀਰ ਕੌਰ ਨੇ ਸ੍ਰੀ ਸਿਰਸਾ ਦਾ ਧੰਨਵਾਦ ਕੀਤਾ।

ਰਣਜੀਤ ਕੌਰ ਨੇ ਦੱਸਿਆ ਕਿ ਬੈਂਕ ਦੀ ਮਾੜੀ ਵਿੱਤੀ ਹਾਲਤ ਕਰਕੇ ਕਈ ਕਿਸਮ ਦੀਆਂ ਰੋਕਾਂ ਬੈਂਕ ਉੱਪਰ ਲਾਈ ਆ ਹੋਈਆਂ ਸਨ। ਸ੍ਰੀ ਸਿਰਸਾ ਨੇ ਦਿੱਲੀ ਦੇ ਉਪ ਰਾਜਪਾਲ ਕੋਲ ਬੈਂਕ ਦੀ ਵਿੱਤੀ ਹਾਲਤ ਬਾਰੇ ਚਰਚਾ ਕੀਤੀ ਅਤੇ ਬੈਂਕ ਚਲਾਉਣ ਵਿੱਚ ਆ ਰਹੀ ਰੁਕਾਵਟਾਂ ਨੂੰ ਦੂਰ ਕਰਵਾਇਆ।

ਇਸ ਤਰ੍ਹਾਂ ਸਿੱਖਾਂ ਦੀ ਇਹ ਬੈਂਕ ਮੁੜ ਪੈਰਾਂ ਉਪਰ ਹੋ ਜਾਵੇਗੀ। ਰਣਜੀਤ ਕੌਰ ਨੇ ਦੱਸਿਆ ਕਿ ਇਹ ਦੁਨੀਆਂ ਭਰ ਦੇ ਰਾਮਗੜ੍ਹੀਆ ਭਾਈਚਾਰੇ ਦੀ ਇੱਕੋ-ਇੱਕ ਬੈਂਕ ਹੈ ਜਿਸ ਦੀਆਂ ਚਾਰ ਬਰਾਂਚਾਂ ਦਿੱਲੀ ਵਿਚ ਹਨ।

 

Advertisement