ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਾਇਕ ਤਲਵਿੰਦਰ ਦੇ ਕੰਸਰਟ ਮਗਰੋਂ ਸੜਕ ’ਤੇ ਕੁੱਟਮਾਰ; ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ

ਦਿੱਲੀ ਪੁਲੀਸ ਨੇ ਦਵਾਰਕਾ ਦੇ ਸੈਕਟਰ 10 ਨੇੜੇ ਰੋਡ ਰੇਜ ਦੀ ਘਟਨਾ ਤੋਂ ਬਾਅਦ ਕੇਸ ਦਰਜ ਕੀਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਪੁਲੀਸ ਦੇ ਬਿਆਨ ਮੁਤਾਬਕ ਗ੍ਰੇਟਰ ਕੈਲਾਸ਼ ਦੇ ਵਸਨੀਕ ਐਡਵੋਕੇਟ ਰੋਹਿਤ ਨੇ ਸ਼ਿਕਾਇਤ...
Video grab: X/Prateek Singh
Advertisement
ਦਿੱਲੀ ਪੁਲੀਸ ਨੇ ਦਵਾਰਕਾ ਦੇ ਸੈਕਟਰ 10 ਨੇੜੇ ਰੋਡ ਰੇਜ ਦੀ ਘਟਨਾ ਤੋਂ ਬਾਅਦ ਕੇਸ ਦਰਜ ਕੀਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਪੁਲੀਸ ਦੇ ਬਿਆਨ ਮੁਤਾਬਕ ਗ੍ਰੇਟਰ ਕੈਲਾਸ਼ ਦੇ ਵਸਨੀਕ ਐਡਵੋਕੇਟ ਰੋਹਿਤ ਨੇ ਸ਼ਿਕਾਇਤ ਦਰਜ ਕੀਤੀ ਹੈ ਕਿ ਇਹ ਘਟਨਾ 2 ਨਵੰਬਰ ਨੂੰ ਰਾਤ 10:30 ਵਜੇ ਦੇ ਕਰੀਬ ਵਾਪਰੀ, ਜਦੋਂ ਉਹ ਅਤੇ ਉਸ ਦੇ ਦੋਸਤ ਗਾਇਕ ਤਲਵਿੰਦਰ ਦੇ ਸੰਗੀਤ ਸਮਾਰੋਹ ਤੋਂ ਬਾਹਰ ਨਿਕਲੇ ਸਨ। ਰੋਹਿਤ ਦੇ ਨਾਲ ਇੱਕ ਪੁਰਸ਼ ਦੋਸਤ ਅਤੇ ਦੋ ਅਣਵਿਆਹੀਆਂ ਮਹਿਲਾ ਦੋਸਤ ਸਨ, ਜਿਨ੍ਹਾਂ ਦੀ ਉਮਰ 24 ਤੋਂ 25 ਸਾਲ ਵਿਚਕਾਰ ਸੀ, ਅਤੇ ਉਹ ਇੱਕ ਕਾਰ ਵਿੱਚ ਬੈਠੇ ਸਨ।

ਸ਼ਿਕਾਇਤਕਰਤਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਦਾ ਗਰੁੱਪ ਸੰਗੀਤ ਸਮਾਗਮ ਵਾਲੀ ਥਾਂ ਦੇ ਪਿੱਛੇ ਭਾਰੀ ਟਰੈਫਿਕ ਜਾਮ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਰੋਹਿਤ ਦੀ ਕਾਰ ਕਥਿਤ ਕਾਲੇ ਰੰਗ ਦੀ ਹੁੰਡਈ ਵਰਨਾ ਨਾਲ ਟਕਰਾ ਗਈ। ਮਾਮੂਲੀ ਟੱਕਰ ਕਾਰਨ ਕਥਿਤ ਤੌਰ ’ਤੇ ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ ਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਸ਼ਿਕਾਇਤ ਤੋਂ ਬਾਅਦ ਪੁਲੀਸ ਨੇ 3 ਨਵੰਬਰ ਨੂੰ ਦਵਾਰਕਾ ਦੱਖਣੀ ਪੁਲੀਸ ਥਾਣੇ ਵਿੱਚ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 115(2), 126(2), 3(5), ਅਤੇ 324(4) ਤਹਿਤ ਕੇਸ ਦਰਜ ਕੀਤਾ ਹੈ। ਕਾਰ ਨੂੰ ਸ਼ੁਰੂ ਵਿੱਚ ਗੁਰੂਗ੍ਰਾਮ ਦੇ ਇੱਕ ਰਜਿਸਟਰਡ ਪਤੇ ’ਤੇ ਲੱਭਿਆ ਗਿਆ ਸੀ, ਪਰ ਮਾਲਕ ਕਿਤੇ ਹੋਰ ਰਹਿ ਰਿਹਾ ਸੀ। ਪੁਲੀਸ ਨੇ ਜਾਂਚ ਦੌਰਾਨ ਮੁੱਖ ਮੁਲਜ਼ਮ ਦੀ ਪਛਾਣ ਪੁਨੀਤ, ਵਾਸੀ ਗੋਇਲਾ ਪਿੰਡ ਅਤੇ ਦੋ ਹੋਰ ਸਾਥੀਆਂ ਵਜੋਂ ਹੋਈ ਹੈ।

Advertisement

ਅਧਿਕਾਰੀਆਂ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਕਿਸੇ ਸਰੀਰਕ ਸੱਟ ਫੇਟ ਤੋਂ ਇਨਕਾਰ ਕੀਤਾ ਹੈ ਤੇ ਸਬੰਧਤ ਲੋਕਾਂ ਖਿਲਾਫ਼ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਦਾ ਕਹਿਣਾ ਹੈ ਕਿ ਇਹ ਮਾਮੂਲੀ ਟੱਕਰ ਤੋਂ ਬਾਅਦ ਹੋਈ ਸੜਕੀ ਝੜਪ ਦਾ ਮਾਮਲਾ ਹੈ, ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਕੀਤੇ ਦਾਅਵਿਆਂ ਜਿਹੀ ਕੋਈ ਗੱਲ ਨਹੀਂ ਹੈ।

 

 

Advertisement
Show comments