ਗਾਇਕ ਤਲਵਿੰਦਰ ਦੇ ਕੰਸਰਟ ਮਗਰੋਂ ਸੜਕ ’ਤੇ ਕੁੱਟਮਾਰ; ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ
ਸ਼ਿਕਾਇਤਕਰਤਾ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਦਾ ਗਰੁੱਪ ਸੰਗੀਤ ਸਮਾਗਮ ਵਾਲੀ ਥਾਂ ਦੇ ਪਿੱਛੇ ਭਾਰੀ ਟਰੈਫਿਕ ਜਾਮ ਵਿੱਚੋਂ ਲੰਘਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਰੋਹਿਤ ਦੀ ਕਾਰ ਕਥਿਤ ਕਾਲੇ ਰੰਗ ਦੀ ਹੁੰਡਈ ਵਰਨਾ ਨਾਲ ਟਕਰਾ ਗਈ। ਮਾਮੂਲੀ ਟੱਕਰ ਕਾਰਨ ਕਥਿਤ ਤੌਰ ’ਤੇ ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮ ਬਹਿਸ ਹੋ ਗਈ ਤੇ ਗੱਲ ਹੱਥੋਪਾਈ ਤੱਕ ਪੁੱਜ ਗਈ। ਸ਼ਿਕਾਇਤ ਤੋਂ ਬਾਅਦ ਪੁਲੀਸ ਨੇ 3 ਨਵੰਬਰ ਨੂੰ ਦਵਾਰਕਾ ਦੱਖਣੀ ਪੁਲੀਸ ਥਾਣੇ ਵਿੱਚ ਭਾਰਤੀ ਨਿਆਏ ਸੰਹਿਤਾ (BNS) ਦੀ ਧਾਰਾ 115(2), 126(2), 3(5), ਅਤੇ 324(4) ਤਹਿਤ ਕੇਸ ਦਰਜ ਕੀਤਾ ਹੈ। ਕਾਰ ਨੂੰ ਸ਼ੁਰੂ ਵਿੱਚ ਗੁਰੂਗ੍ਰਾਮ ਦੇ ਇੱਕ ਰਜਿਸਟਰਡ ਪਤੇ ’ਤੇ ਲੱਭਿਆ ਗਿਆ ਸੀ, ਪਰ ਮਾਲਕ ਕਿਤੇ ਹੋਰ ਰਹਿ ਰਿਹਾ ਸੀ। ਪੁਲੀਸ ਨੇ ਜਾਂਚ ਦੌਰਾਨ ਮੁੱਖ ਮੁਲਜ਼ਮ ਦੀ ਪਛਾਣ ਪੁਨੀਤ, ਵਾਸੀ ਗੋਇਲਾ ਪਿੰਡ ਅਤੇ ਦੋ ਹੋਰ ਸਾਥੀਆਂ ਵਜੋਂ ਹੋਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਕਿਸੇ ਸਰੀਰਕ ਸੱਟ ਫੇਟ ਤੋਂ ਇਨਕਾਰ ਕੀਤਾ ਹੈ ਤੇ ਸਬੰਧਤ ਲੋਕਾਂ ਖਿਲਾਫ਼ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਦਾ ਕਹਿਣਾ ਹੈ ਕਿ ਇਹ ਮਾਮੂਲੀ ਟੱਕਰ ਤੋਂ ਬਾਅਦ ਹੋਈ ਸੜਕੀ ਝੜਪ ਦਾ ਮਾਮਲਾ ਹੈ, ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿਚ ਕੀਤੇ ਦਾਅਵਿਆਂ ਜਿਹੀ ਕੋਈ ਗੱਲ ਨਹੀਂ ਹੈ।
