ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਗਤ ਸਿੰਘ ਦੇ ਜਨਮ ਦਿਨ ਸਬੰਧੀ ‘ਸ਼ਹੀਦ ਉਤਸਵ’ ਸਮਾਗਮ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 27 ਸਤੰਬਰ ਇੱਥੇ ਦਿੱਲੀ ਸਰਕਾਰ ਨੇ ਭਾਰਤੀ ਆਜ਼ਾਦੀ ਘੁਲਾਟੀਆਂ ਦੇ ਬਲਿਦਾਨ ਅਤੇ ਸੰਘਰਸ਼ ਨੂੰ ਯਾਦ ਕਰਨ ਅਤੇ ਅਮਰ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ’ਤੇ ਸਨਮਾਨਿਤ ਕਰਨ ਲਈ ਤਿਆਗਰਾਜ ਸਟੇਡੀਅਮ ਵਿੱਚ...
ਸਮਾਗਮ ਦੌਰਾਨ ਲੋਕਾਂ ਵਿੱਚ ਬੈਠੇ ਕੈਬਨਿਟ ਮੰਤਰੀ ਗੋਪਾਲ ਰਾਏ।
Advertisement

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 27 ਸਤੰਬਰ

Advertisement

ਇੱਥੇ ਦਿੱਲੀ ਸਰਕਾਰ ਨੇ ਭਾਰਤੀ ਆਜ਼ਾਦੀ ਘੁਲਾਟੀਆਂ ਦੇ ਬਲਿਦਾਨ ਅਤੇ ਸੰਘਰਸ਼ ਨੂੰ ਯਾਦ ਕਰਨ ਅਤੇ ਅਮਰ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ’ਤੇ ਸਨਮਾਨਿਤ ਕਰਨ ਲਈ ਤਿਆਗਰਾਜ ਸਟੇਡੀਅਮ ਵਿੱਚ ‘ਸ਼ਹੀਦ ਉਤਸਵ’ ਕਰਵਾਇਆ। ਸਮਾਗਮ ਦੇ ਮੁੱਖ ਮਹਿਮਾਨ ਦਿੱਲੀ ਦੇ ਵਾਤਾਵਰਨ ਅਤੇ ਆਮ ਪ੍ਰਸ਼ਾਸਨ ਮੰਤਰੀ ਗੋਪਾਲ ਰਾਏ ਸਨ। ਸਮਾਗਮ ਵਿੱਚ ਅਮਰ ਸ਼ਹੀਦ ਭਗਤ ਸਿੰਘ ਦੇ ਛੋਟੇ ਭਰਾ ਦੀ ਪੋਤੀ ਅਨੁਸ਼ ਪ੍ਰਿਆ ਸੰਧੂ, ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਕੂਲ-ਕਾਲਜ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਨੌਜਵਾਨਾਂ ਨੂੰ ਨਵਾਂ ਰਾਹ ਦਿਖਾਉਣ ਵਾਲੇ ਭਗਤ ਸਿੰਘ ਦੇ ਵਿਚਾਰ ਕੱਲ੍ਹ ਵੀ ਜ਼ਿੰਦਾ ਸਨ, ਅੱਜ ਵੀ ਜ਼ਿੰਦਾ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਿਉਂਦੇ ਰਹਿਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਆਜ਼ਾਦੀ ਘੁਲਾਟੀਆਂ ਦਾ ਯੋਗਦਾਨ ਬੇਮਿਸਾਲ ਹੈ। ਇਸ ਦੌਰਾਨ ਕਲਾਕਾਰਾਂ ਨੇ ਅਮਰ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਨਾਟਕ ਖੇਡਿਆ। ਇਸ ਮੌਕੇ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਜਾਣੂ ਹੋਣਾ ਚਾਹੀਦਾ ਹੈ। ਉਨ੍ਹਾਂ ਸਮਾਜ, ਖੇਤੀਬਾੜੀ ਅਤੇ ਇਤਿਹਾਸ ਦੇ ਮੁੱਦਿਆਂ ’ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ ਸਾਨੂੰ ਸ਼ਹੀਦ ਭਗਤ ਸਿੰਘ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੇ ਹਮੇਸ਼ਾ ਬਰਾਬਰੀ, ਸਿੱਖਿਆ ਦੀ ਮਹੱਤਤਾ, ਭਾਸ਼ਾਵਾਂ ਅਤੇ ਪੂਰਨ ਆਜ਼ਾਦੀ ਦੀ ਗੱਲ ਕੀਤੀ।

Advertisement