ਯਮੁਨਾ ਬੈਂਕ ਮੈਟਰੋ ਸਟੇਸ਼ਨ ’ਤੇ ਸੇਵਾਵਾਂ ਬਹਾਲ
ਨਵੀਂ ਦਿੱਲੀ, 16 ਜੁਲਾਈ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਦਿੱਲੀ ਮੈਟਰੋ ਦੀ ਨੀਲੀ ਪਟੜੀ (ਬਲੂ ਲਾਈਨ) ’ਤੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਨੂੰ ਮੁੜ ਖੋਲ੍ਹ ਦਿੱਤਾ ਹੈ। ਇਹ ਜਾਣਕਾਰੀ ਦਿੱਲੀ ਮੈਟਰੋ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ। ਜ਼ਿਕਰਯੋਗ...
Advertisement
ਨਵੀਂ ਦਿੱਲੀ, 16 ਜੁਲਾਈ
ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਦਿੱਲੀ ਮੈਟਰੋ ਦੀ ਨੀਲੀ ਪਟੜੀ (ਬਲੂ ਲਾਈਨ) ’ਤੇ ਯਮੁਨਾ ਬੈਂਕ ਮੈਟਰੋ ਸਟੇਸ਼ਨ ਨੂੰ ਮੁੜ ਖੋਲ੍ਹ ਦਿੱਤਾ ਹੈ। ਇਹ ਜਾਣਕਾਰੀ ਦਿੱਲੀ ਮੈਟਰੋ ਦੇ ਅਧਿਕਾਰੀਆਂ ਨੇ ਸਾਂਝੀ ਕੀਤੀ। ਜ਼ਿਕਰਯੋਗ ਹੈ ਕਿ ਯਮੁਨਾ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਵੀਰਵਾਰ ਨੂੰ ਇਹ ਸਟੇਸ਼ਨ ਬੰਦ ਕਰ ਦਿੱਤਾ ਗਿਆ ਸੀ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਟਵੀਟ ਕੀਤਾ ਸੀ ਕਿ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮੈਟਰੋ ਦੀ ਬਲੂ ਲਾਈਨ ‘ਤੇ ਯਮੁਨਾ ਬੈਂਕ ਸਟੇਸ਼ਨ ਨੂੰ ਯਾਤਰੀਆਂ ਦੇ ਦਾਖਲੇ ਅਤੇ ਬਾਹਰ ਜਾਣ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ। ਸਟੇਸ਼ਨ ‘ਤੇ ਮੈਟਰੋ ਬਦਲਣ ਦੀ ਸਹੂਲਤ ਉਪਲਬਧ ਹੈ ਅਤੇ ਬਲੂ ਲਾਈਨ ‘ਤੇ ਸੇਵਾਵਾਂ ਆਮ ਹਨ। ਯਮੁਨਾ ਵਿੱਚ ਪਾਣੀ ਵਧਣ ਕਾਰਨ ਦਿੱਲੀ ਵਿੱਚ ਹੋਰ ਵੀ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ, ਜਿਨ੍ਹਾਂ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। -ਪੀਟੀਆਈ
Advertisement
Advertisement
Advertisement
×