ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਜ਼ੁਰਗ ਭਾਜਪਾ ਆਗੂ ਵਿਜੈ ਕੁਮਾਰ ਮਲਹੋਤਰਾ ਦਾ ਦੇਹਾਂਤ

ਪਿਛਲੇ ਕੁਝ ਦਿਨਾਂ ਤੋਂ ਏਮਸ ’ਚ ਜ਼ੇਰੇ ਇਲਾਜ ਸੀ ਬਜ਼ੁਰਗ ਆਗੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਦੁੱਖ ਜਤਾਇਆ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਵਿਜੈ ਮਲਹੋਤਰਾ। ਫੋਟੋ: ਫੇਸਬੁੱਕ ਵਿਜੈ ਮਲਹੋਤਰਾ
Advertisement
ਬਜ਼ੁਰਗ ਭਾਜਪਾ ਆਗੂ ਵਿਜੈ ਕੁਮਾਰ ਮਲਹੋੋਤਰਾ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 94 ਸਾਲਾਂ ਦੇ ਸਨ ਤੇ ਪਿਛਲੇ ਕੁਝ ਦਿਨਾਂ ਤੋਂ ਏਮਸ ਵਿਚ ਜ਼ੇਰੇ ਇਲਾਜ ਸਨ।

ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਇਕ ਬਿਆਨ ਵਿਚ ਕਿਹਾ, ‘‘ਬੜੇ ਦੁੱਖ ਨਾਲ ਸਾਨੂੰ ਦੱਸਣਾ ਪੈ ਰਿਹਾ ਹੈ ਕਿ ਸੀਨੀਅਰ ਭਾਜਪਾ ਆਗੂ ਤੇ ਦਿੱਲੀ ਭਾਜਪਾ ਦੇ ਪਹਿਲੇ ਪ੍ਰਧਾਨ ਪ੍ਰੋ.ਵਿਜੈ ਕੁਮਾਰ ਮਲਹੋਤਰਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਮਲਹੋਤਰਾ ਦੇ ਅਕਾਲ ਚਲਾਣੇ ’ਤੇ ਦੁੱਖ ਜਤਾਇਆ ਹੈ। ਸ੍ਰੀ ਮੋਦੀ ਨੇ ਪੰਜਾਬੀ ਵਿਚ ਟਵੀਟ ਕੀਤੇ ਸੁਨੇਹੇ ਵਿਚ ਕਿਹਾ ਕਿ ਵਿਜੈ ਕੁਮਾਰ ਮਲਹੋਤਰਾ ਜੀ ਇੱਕ ਸ਼ਾਨਦਾਰ ਨੇਤਾ ਸਨ ਜਿਨ੍ਹਾਂ ਨੂੰ ਜਨਤਕ ਮੁੱਦਿਆਂ ਦੀ ਡੂੰਘੀ ਸਮਝ ਸੀ। ਉਨ੍ਹਾਂ ਨੇ ਦਿੱਲੀ ਵਿੱਚ ਸਾਡੀ ਪਾਰਟੀ ਨੂੰ ਮਜ਼ਬੂਤ ​​ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੂੰ ਸੰਸਦੀ ਮਾਮਲਿਆਂ ਵਿੱਚ ਉਨ੍ਹਾਂ ਦੇ ਦਖਲਅੰਦਾਜ਼ੀ ਲਈ ਵੀ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਦੇਹਾਂਤ ਬਹੁਤ ਦੁਖਦਾਈ ਹੈ।’’

Advertisement

 

ਸਚਦੇਵਾ ਨੇ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਸਾਦਗੀ ਤੇ ਲੋਕ ਸੇਵਾ ਨੂੰ ਸਮਰਪਣ ਦੀ ਮਿਸਾਲ ਸੀ। ਜਨ ਸੰਘ ਦੇ ਦਿਨਾਂ ਤੋਂ ਉਨ੍ਹਾਂ ਦਿੱਲੀ ਵਿਚ ਸੰਘ ਦੀ ਵਿਚਾਰਧਾਰਾ ਦੇ ਪ੍ਰਚਾਰ ਪਾਸਾਰ ਲਈ ਅਣਥੱਕ ਕੰਮ ਕੀਤਾ। ਉਨ੍ਹਾਂ ਕਿਹਾ, ‘‘ਵਿਜੈ ਮਲਹੋਤਰਾ ਦਾ ਜੀਵਨ ਸਾਰੇ ਭਾਜਪਾ ਵਰਕਰਾਂ ਲਈ ਹਮੇਸ਼ਾ ਪ੍ਰੇਰਨਾ ਦਾ ਸਰੋਤ ਸੀ ਤੇ ਰਹੇਗਾ।’’

ਮਲਹੋਤਰਾ ਦਾ ਦੇਹਾਂਤ ਅਜਿਹੇ ਮੌਕੇ ਹੋਇਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਦਿੱਲੀ ਭਾਜਪਾ ਨੂੰ ਦੀਨ ਦਿਆਲ ਉਪਾਧਿਆਏ ਮਾਰਗ ’ਤੇ ਆਪਣੇ ਸਥਾਈ ਦਫ਼ਤਰ ਮਿਲਿਆ ਹੈ, ਜਿਸ ਦਾ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨ ਕੀਤਾ ਸੀ।

ਮਲਹੋਤਰਾ ਦਿੱਲੀ ਤੋਂ ਪੰਜ ਵਾਰ ਐੱਮਪੀ ਤੇ ਦੋ ਵਾਰ ਵਿਧਾਇਕ ਰਹੇ। ਉਹ ਰਾਜਧਾਨੀ ਵਿਚ ਪਾਰਟੀ ਦਾ ਪ੍ਰਮੁੱਖ ਚਿਹਰਾ ਮੋਹਰਾ ਸਨ। ਪਾਰਟੀ ਨੇ ਕਿਹਾ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਅਧਿਕਾਰਤ 21 ਗੁਰਦੁਆਰਾ ਰਕਾਬਗੰਜ ਰੋਡ ਸਥਿਤ ਰਿਹਾਇਸ਼ ’ਤੇ ਲਿਆਂਦਾ ਜਾਵੇਗਾ।

 

 

Advertisement
Tags :
DemiseFormer Delhi BJP ChiefVijay Kumar Malhotraਏਮਸਦਿੱਲੀ ਖ਼ਬਰਾਂਦਿੱਲੀ ਭਾਜਪਾ ਦੇ ਪਹਿਲੇ ਪ੍ਰਧਾਨਵਿਜੈ ਕੁਮਾਰ ਮਲਹੋਤਰਾ ਦਾ ਦੇਹਾਂਤ
Show comments