ਮੋਬਾਈਲ ਦੀ ਵਰਤੋਂ ਦੇ ਨੁਕਸਾਨ ਬਾਰੇ ਸੈਮੀਨਾਰ
ਪੱਤਰ ਪ੍ਰੇਰਕ ਜੀਂਦ, 1 ਜੂਨ ਹਰਿਆਣਾ ਰਾਜ ਬਾਲ ਕਲਿਆਣ ਪਰਿਸ਼ਦ ਦੀ ਅਗਵਾਈ ਹੇਠ ਪਿੰਡ ਰਾਮਪੁਰਾ ਦੇ ਨਿਊ ਬੀਐੱਸਐੱਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮਾਰਟ ਫੋਨ ਦੀ ਲੱਤ ਦੇ ਸਰੀਰਕ, ਸਮਾਜਿਕ ਤੇ ਮਨੋਵਿਗਿਆਨਕ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਗਰੁੱਪ ਬਾਲ ਕਲਿਆਣ ਅਧਿਕਾਰੀ...
Advertisement
ਪੱਤਰ ਪ੍ਰੇਰਕ
ਜੀਂਦ, 1 ਜੂਨ
Advertisement
ਹਰਿਆਣਾ ਰਾਜ ਬਾਲ ਕਲਿਆਣ ਪਰਿਸ਼ਦ ਦੀ ਅਗਵਾਈ ਹੇਠ ਪਿੰਡ ਰਾਮਪੁਰਾ ਦੇ ਨਿਊ ਬੀਐੱਸਐੱਮ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮਾਰਟ ਫੋਨ ਦੀ ਲੱਤ ਦੇ ਸਰੀਰਕ, ਸਮਾਜਿਕ ਤੇ ਮਨੋਵਿਗਿਆਨਕ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਗਰੁੱਪ ਬਾਲ ਕਲਿਆਣ ਅਧਿਕਾਰੀ ਤੇ ਸਟੇਟ ਨੋਡਲ ਅਧਿਕਾਰੀ ਅਨਿਲ ਮਲਿਕ ਨੇ ਕਿਹਾ ਕਿ ਇੰਟਰਨੈੱਟ ਜਾਂ ਮੋਬਾਈਲ ਦੇ ਮਾਧਿਅਮ ਤੋਂ ਜ਼ਿਆਦਾਤਰ ਆਨਲਾਈਨ ਰਹਿਣ ਤੋਂ ਇਕਾਗਰਤਾ ਅਤੇ ਉਤਪਾਦਕਤਾ ਵਿੱਚ ਕਮੀ, ਨੀਂਦ ਦੀ ਗੜਬੜੀ, ਚਿੰਤਾ, ਬੈਚੇਨੀ, ਨਿਰਾਸ਼ਤਾ ਅਤੇ ਸਿੱਖਿਆ ਦੇ ਨਤੀਜਿਆ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰੀ ਇਹ ਹੈ ਕਿ ਫ਼ੋਨ ਨੂੰ ਕਦੋਂ, ਕਿੱਥੇ ਅਤੇ ਕਿਉਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਰਾਕੇਸ਼ ਰਾਣਾ, ਸਲਾਹਕਾਰ ਨੀਰਜ ਕੁਮਾਰ ਤੇ ਮੋਨਿਕਾ ਖਰਬ ਹਾਜ਼ਰ ਸਨ।
Advertisement
×