ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘1947: ਇਤਿਹਾਸਕ, ਸਮਾਜ-ਵਿਗਿਆਨਕ, ਸੱਭਿਆਚਾਰਕ ਤੇ ਰਾਜਨੀਤਿਕ ਦ੍ਰਿਸ਼ਟੀਕੋਣ’ ਵਿਸ਼ੇ ’ਤੇ ਸੈਮੀਨਾਰ

ਦੇਸ਼ ਵੰਡ ਵਿੱਚ ਗੁਆਚੀਆਂ ਅਸਲ ਜਾਨਾਂ ਦੇ ਬਿਰਤਾਂਤ ਨੂੰ ਪੇਸ਼ ਕੀਤਾ; ਸ਼ਹੀਦਾਂ ਬਾਰੇ ਜਾਣਕਾਰੀ ਸਾਂਝੀ ਕੀਤੀ
ਪਤਵੰਤਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਕੁਲਦੀਪ ਸਿੰਘ
Advertisement

ਨਿੱਜੀ ਪੱਤਰ ਪ੍ਰੇਰਕ

ਨਵੀਂ ਦਿੱਲੀ, 23 ਮਾਰਚ

Advertisement

ਸੈਂਟਰ ਫਾਰ ਇੰਡੀਪੈਂਡੈਂਸ ਐਂਡ ਪਾਰਟੀਸ਼ਨ ਸਟੱਡੀਜ਼ ਦਿੱਲੀ ਯੂਨੀਵਰਸਿਟੀ (ਸੀਆਈਪੀਐੱਸ) ਨੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਦੇ ਸਹਿਯੋਗ ਨਾਲ ‘1947 : ਇਤਿਹਾਸਕ, ਸਮਾਜ-ਵਿਗਿਆਨਕ, ਸੱਭਿਆਚਾਰਕ ਅਤੇ ਰਾਜਨੀਤਿਕ ਦ੍ਰਿਸ਼ਟੀਕੋਣ’ ਵਿਸ਼ੇ ’ਤੇ ਕੌਮੀ ਸੈਮੀਨਾਰ ਕਰਾਇਆ। ਇਸ ਦਾ ਉਦੇਸ਼ ਭਾਰਤ ਦੀ ਆਜ਼ਾਦੀ ਤੇ ਪੰਜਾਬ ਵੰਡ ਦੇ ਬਹੁ-ਪੱਖੀ ਪ੍ਰਭਾਵ ਦੀ ਪੜਚੋਲ ਕਰਨ ਲਈ ਵਿਦਵਾਨਾਂ, ਖੋਜੀਆਂ ਅਤੇ ਵਿਦਿਆਰਥੀਆਂ ਨੂੰ ਇਸ ਦੀ ਇਤਿਹਾਸਕ ਮਹੱਤਤਾ ਅਤੇ ਸਮਕਾਲੀ ਪ੍ਰਸੰਗਕਤਾ ਦੀ ਚਰਚਾ ਵਿੱਚ ਸ਼ਾਮਲ ਕਰਨਾ ਸੀ। ਕਾਲਜ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਨੇ 1947 ਦੀ ਵੰਡ ਕਾਰਨ ਹੋਏ ਸਦਮੇ ਉਨ੍ਹਾਂ ਦੀਆਂ ਯਾਦਾਂ ਤੇ ਚਰਚਾ ਅਤੇ ਵਿਚਾਰ-ਵਟਾਂਦਰਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋ. ਰਵਿੰਦਰ ਕੁਮਾਰ (ਡਾਇਰੈਕਟਰ, ਸੀਆਈਪੀਐੱਸ, ਦਿੱਲੀ ਯੂਨੀਵਰਸਿਟੀ) ਨੇ 1947 ਦੀ ਵੰਡ ਦੇ ਇਤਿਹਾਸਕ ਆਧਾਰਾਂ, ਇਸ ਦੇ ਲੰਬੇ ਸਮੇਂ ਦੇ ਨਤੀਜਿਆਂ ਅਤੇ ਇਤਿਹਾਸ ਲੇਖਣ, ਪ੍ਰਤੀਕਾਂ ਅਤੇ ਭਾਸ਼ਣਾਂ ਰਾਹੀਂ ਇਸ ਦੀ ਪ੍ਰਤੀਨਿਧਤਾ ਦੇ ਅਸਰ ਦੀ ਡੂੰਘਾਈ ’ਤੇ ਵਿਚਾਰ ਕਰਦਿਆਂ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀਕੋਣਾਂ ਰਾਹੀਂ ਵੰਡ ਦੇ ਬਿਰਤਾਂਤਾਂ ਨੂੰ ਮੁੜ ਵਿਚਾਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਸੁਤੰਤਰਤਾ ਅਤੇ ਵੰਡ ਅਧਿਐਨ ਕੇਂਦਰ ਵੱਲੋਂ ਯਾਦਗਾਰੀ ਵਸਤੂਆਂ, ਵੀਡੀਓ-ਰਿਕਾਰਡ, ਵੰਡ ਤੋਂ ਪ੍ਰਭਾਵਿਤ ਲੋਕਾਂ ਦੀਆਂ ਗਵਾਹੀਆਂ ਅਤੇ ਅਕਾਦਮਿਕ ਸਰੋਤਾਂ ਦੇ ਅਧਿਐਨ ਦੀ ਰਚਨਾਤਮਕ ਭੂਮਿਕਾ ਬਾਰੇ ਚਾਨਣਾ ਪਾਇਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਰਾਜਨੀਤਿਕ ਅਧਿਐਨ ਕੇਂਦਰ ਤੋਂ ਪ੍ਰੋ. ਹਿਮਾਂਸ਼ੂ ਰਾਏ ਨੇ ਉਪ-ਮਹਾਂਦੀਪ ਦੀ ਵੰਡ ਬਾਰੇ ਦੁਰਲੱਭ ਸਮਾਜਿਕ-ਰਾਜਨੀਤਿਕ ਅਤੇ ਸੱਭਿਆਚਾਰਕ ਪਹਿਲੂ ਪੇਸ਼ ਕੀਤੇ। ਖਾਲਸਾ ਕਾਲਜ ਗਵਰਨਿੰਗ ਬਾਡੀ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਦੇਸ਼ ਵੰਡ ਸਮੇਂ ਹੰਢਾਏ ਜੀਵਿਤ ਅਨੁਭਵ ਦੱਸੇ। ਕਾਲਜ ਦੇ ਖਜ਼ਾਨਚੀ ਇੰਦਰਪ੍ਰੀਤ ਸਿੰਘ ਕੋਛੜ ਨੇੇ ਦੇਸ਼ ਵੰਡ ਵਿੱਚ ਗੁਆਚੀਆਂ ਅਸਲ ਜਾਨਾਂ ਦੇ ਬਿਰਤਾਂਤ ਨੂੰ ਪੇਸ਼ ਕੀਤਾ। ਪ੍ਰੋ. ਅੰਮ੍ਰਿਤ ਕੌਰ ਬਸਰਾ ਨੇ ਵੰਡ ਦੀ ਘਟਨਾ ਨਾਲ ਸਬੰਧਤ ਮੌਖਿਕ ਗਵਾਹੀਆਂ ਦੀ ਮਹੱਤਤਾ ਅਤੇ ਹੋਈ ਧੱਕੇਸ਼ਾਹੀ ਦੇ ਪਹਿਲੂ ’ਤੇ ਧਿਆਨ ਕੇਂਦਰਿਤ ਕੀਤਾ। ਪ੍ਰੋ. ਹਰਬੰਸ ਸਿੰਘ ਨੇ ਭਾਰਤ ਦੀ ਆਜ਼ਾਦੀ ਵਿੱਚ ਗ਼ਦਰ ਲਹਿਰ ਦੀ ਲਸਾਨੀ ਸ਼ਹਾਦਤ ਵਿੱਚੋਂ ਪੈਦਾ ਹੋਏ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੀ ਦੇਣ ਨੂੰ ਯਾਦ ਕਰਾਇਆ। ਪ੍ਰੋ. ਅਮਨਪ੍ਰੀਤ ਸਿੰਘ ਗਿੱਲ ਨੇ 1947 ਦੀ ਵੰਡ ਵਿੱਚ ਸ਼ਹੀਦਾਂ ਦੀ ਭੂਮਿਕਾ ਅਤੇ ਫਿਰਕੂ ਪਛਾਣਾਂ ਦੇ ਕਈ ਪਹਿਲੂਆਂ ’ਤੇ ਵਿਆਖਿਆ ਕੀਤੀ। ਡਾ. ਯਸ਼ਪ੍ਰੀਤ ਕੌਰ ਨੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਦੀ ਪੇਸ਼ਕਾਰੀ ਦਿੱਤੀ।

Advertisement