ਸਵੈ-ਘੋਸ਼ਿਤ ਧਰਮਗੁਰੂ ਨੇ ਸੰਸਥਾ ਵਿੱਚ ਰੱਖੇ ਸਨ ‘ਵਫ਼ਾਦਾਰ’; ਕਈ ਹੋਰ ਦੋਸ਼ ਆਏ ਸਾਹਮਣੇ
ਕਈ ਪ੍ਰੋਫੈਸਰ ਵੀ ਕਥਿਤ ਤੌਰ ’ਤੇ ਸਾਬਕਾ ਵਿਦਿਆਰਥੀ ਸਨ ਜਿਨ੍ਹਾਂ ਕੋਲ ਫੈਕਲਟੀ ਭੂਮਿਕਾਵਾਂ ਲਈ ਲੋੜੀਂਦੀਆਂ ਯੋਗਤਾਵਾਂ ਦੀ ਘਾਟ ਸੀ।
ਸਵੈ-ਘੋਸ਼ਿਤ ਧਰਮਗੁਰੂ ਚੈਤਨਿਆਨੰਦ ਸਰਸਵਤੀ (62) ’ਤੇ ਦੋਸ਼ ਹਨ ਕਿ ਉਸ ਨੇ ਦਿੱਲੀ ਦੇ ਇੱਕ ਪ੍ਰਾਈਵੇਟ ਮੈਨੇਜਮੈਂਟ ਇੰਸਟੀਚਿਊਟ ਵਿੱਚ 17 ਵਿਦਿਆਰਥੀਆਂ ਨਾਲ ਯੌਨ ਤਸਕਰੀ ਕੀਤੀ। ਉਹ ਅਜੇ ਭੱਜ ਰਿਹਾ ਹੈ ਪਰ ਉਸ ਦੇ ਵਿਰੁੱਧ ਹੋਰ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ। ਉਸ ਨੇ ਇੰਸਟੀਚਿਊਟ ਵਿੱਚ ਆਪਣਾ ਇੱਕ ਅਜਿਹਾ ‘ਜਾਲ’ ਬਣਾਇਆ ਸੀ, ਜਿਸ ਨਾਲ ਵਿਦਿਰਾਥੀਆਂ ਨੂੰ ਡਰਾਇਆ ਜਾਂਦਾ ਸੀ। ਉਸ ਦੀ ਹਰ ਗੱਲ ਮੰਨਣ ਲਈ ਮਜਬੂਰ ਕੀਤਾ ਜਾਂਦਾ ਸੀ। ਉਹ ਇੰਸਟੀਚਿਊਟ ਦਾ ਸਾਬਕਾ ਚੇਅਰਮੈਨ ਵੀ ਸੀ।
ਮਾਰਚ 2025 ਵਿੱਚ ਆਰਥਿਕ ਰੂਪ ਨਾਲ ਕਮਜ਼ੋਰ ਵਰਗ (ਈਡਬਲਿਊਐਸ) ਦੀ ਇੱਕ ਵਿਦਿਆਰਥਣ ਨੇ ਸ਼ਿਕਾਇਤ ਕੀਤੀ ਸੀ। ਉਸ ਨੇ ਦਾਖ਼ਲੇ ਲਈ 60 ਹਜ਼ਾਰ ਰੁਪਏ ਵੀ ਦਿੱਤੇ ਸਨ ਪਰ ਚੈਤਨਿਆਨੰਦ ਨੇ ਉਸ ਨੂੰ ਕਿਹਾ ਕਿ ਹੋਰ 60 ਹਜ਼ਾਰ ਰੁਪਏ ਦੇਵੇ ਨਹੀਂ ਤਾਂ ਇੱਕ ਸਾਲ ਬਿਨਾਂ ਤਨਖ਼ਾਹ ਇੰਸਟੀਚਿਊਟ ਵਿੱਚ ਕੰਮ ਕਰੇ ਜਾਂ ਕਾਲਜ ਛੱਡ ਦੇਵੇ।
ਉਨ੍ਹਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ ਦੱਖਣ-ਪੱਛਮੀ ਦਿੱਲੀ ਵਿੱਚ ਮੈਨੇਜਮੈਂਟ ਇੰਸਟੀਚਿਊਟ ਦੇ ਸਾਬਕਾ ਚੇਅਰਮੈਨ ਚੈਤਨਯਾਨੰਦ (62) ਨੇ ਸੰਸਥਾ ਦੇ ਅੰਦਰ ਵਫ਼ਾਦਾਰਾਂ ਦਾ ਇੱਕ ਨੈੱਟਵਰਕ ਬਣਾਇਆ ਸੀ, ਉਨ੍ਹਾਂ ਨੂੰ ਉਨ੍ਹਾਂ ਅਹੁਦਿਆਂ ’ਤੇ ਨਿਯੁਕਤ ਕਰਦਾ ਸੀ, ਜਿਨ੍ਹਾਂ ਲਈ ਉਹ ਯੋਗ ਵੀ ਨਹੀਂ ਸਨ।
4 ਅਗਸਤ ਨੂੰ ਚੈਤਨਿਆਨੰਦ ਵਿਰੁੱਧ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਜਦੋਂ ਪ੍ਰਾਈਵੇਟ ਮੈਨੇਜਮੈਂਟ ਇੰਸਟੀਚਿਊਟ ਦੇ ਪ੍ਰਸ਼ਾਸਨ ਨੇ ਕਿਹਾ ਸੀ ਕਿ 30 ਤੋਂ ਵੱਧ ਵਿਦਿਆਰਥਣਾਂ ਨਾਲ ਇੱਕ ਵਰਚੁਅਲ ਮੀਟਿੰਗ ਦੌਰਾਨ, ਉਨ੍ਹਾਂ ਵਿੱਚੋਂ ਕਈਆਂ ਨੇ ਉਸ ਦੁਆਰਾ ਜਿਨਸੀ ਸ਼ੋਸ਼ਣ, ਹੇਰਾਫੇਰੀ ਅਤੇ ਧਮਕੀਆਂ ਦੇ ਮਾਮਲੇ ਦੱਸੇ ਸਨ। ਉਸਨੇ ਕਥਿਤ ਤੌਰ ’ਤੇ ਵਿਦਿਆਰਥਣਾਂ ਨੂੰ ਦੇਰ ਰਾਤ ਆਪਣੇ ਕੁਆਰਟਰਾਂ ਵਿੱਚ ਆਉਣ ਲਈ ਮਜਬੂਰ ਕੀਤਾ ਅਤੇ ਉਨ੍ਹਾਂ ਨੂੰ ਅਣਉਚਿਤ ਮੈਸੇਜ ਭੇਜੇ।
ਸ਼ਿਕਾਇਤਕਰਤਾ ਦੇਦੋਸਤ ਨੇ ਅੱਗੇ ਕਿਹਾ ਕਿ ਇੱਕ ਐਸੋਸੀਏਟ ਡੀਨ ਨੇ ਵਿਦਿਆਰਥੀਆਂ ਨੂੰ ਡਰਾ ਕੇ ਅਤੇ ਅਪਰਾਧਕ ਸੰਦੇਸ਼ਾਂ ਨੂੰ ਮਿਟਾ ਕੇ ਕਥਿਤ ਤੌਰ ’ਤੇ ਚੈਤਨਿਆਨੰਦ ਦੀ ਮਦਦ ਕਰਦੀ ਸੀ, ਉਸ ਦੇ ਪਤੀ ਅਤੇ ਭਰਾ ਨੂੰ ਵੀ ਇੱਥੇ ਅਹੁਦੇ ਦਿੱਤੇ ਗਏ ਸਨ।
ਉਨ੍ਹਾਂ ਦੋਸ਼ ਲਾਇਆ ਕਿ ਕਈ ਪ੍ਰੋਫੈਸਰ ਵੀ ਕਥਿਤ ਤੌਰ ’ਤੇ ਸਾਬਕਾ ਵਿਦਿਆਰਥੀ ਸਨ ਜਿਨ੍ਹਾਂ ਕੋਲ ਫੈਕਲਟੀ ਭੂਮਿਕਾਵਾਂ ਲਈ ਲੋੜੀਂਦੀਆਂ ਯੋਗਤਾਵਾਂ ਦੀ ਘਾਟ ਸੀ।
ਉਨ੍ਹਾਂ ਕਿਹਾ, “ ਚੈਤਨਿਆਨੰਦ ਨੇ ਅਜਿਹਾ ਜਾਲ ਬਣਾਇਆ ਕਿ ਕੋਈ ਵੀ ਇਸ ਤੋਂ ਬਚ ਨਹੀਂ ਸਕਿਆ।”
ਉਨ੍ਹਾਂ ਅੱਗੇ ਕਿਹਾ ਕਿ ਜਦੋਂ ਔਰਤ ਨੇ ਸੰਸਥਾ ਛੱਡਣ ਦਾ ਫੈਸਲਾ ਕੀਤਾ ਤਾਂ ਹੋਰ ਵਿਦਿਆਰਥਣਾਂ ਨੇ ਬੇਵੱਸੀ ਜ਼ਾਹਰ ਕੀਤੀ, ਕਿ ਉਨ੍ਹਾਂ ਕੋਲ ਕੋਈ ਰਸਤਾ ਨਹੀਂ ਹੈ।
ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਅਜਿਹੇ ਸੰਕੇਤ ਮਿਲੇ ਹਨ ਕਿ ਸਾਬਕਾ ਚੇਅਰਮੈਨ ਅਤੇ ਉਨ੍ਹਾਂ ਦੇ ਨਜ਼ਦੀਕੀ ਸਹਿਯੋਗੀਆਂ ਦੁਆਰਾ ਵਿਦਿਆਰਥਣਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ, ਡਰਾਇਆ ਜਾਂਦਾ ਸੀ ਅਤੇ ਧਮਕਾਇਆ ਜਾਂਦਾ ਸੀ।
ਸਵੈ-ਘੋਸ਼ਿਤ ਧਰਮਗੁਰੂ ਬਾਰੇ ਪੁੱਛੇ ਜਾਣ ’ਤੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਹਿਮਤੀ ਪ੍ਰਗਟਾਈ ਕਿ ਚੈਤਨਿਆਨੰਦ ਨੇ ਆਪਣੇ ਜਾਣੇ-ਪਛਾਣੇ ਵੱਖ-ਵੱਖ ਲੋਕਾਂ ਨੂੰ ਕਈ ਅਹੁਦਿਆਂ 'ਤ’ ਰੱਖਿਆ ਸੀ ਅਤੇ ਇੱਕ ‘ਰਾਜ’ ਬਣਾਇਆ ਸੀ
ਚੈਤਨਿਆਨੰਦ ਵਿਰੁੱਧ ਐਫਆਈਆਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਹ ਘੁਟਾਲਾ ਆਈਏਐਫ ਗਰੁੱਪ ਕੈਪਟਨ ਦੁਆਰਾ ਸਿੱਖਿਆ ਡਾਇਰੈਕਟੋਰੇਟ, ਏਅਰ ਹੈੱਡਕੁਆਰਟਰ ਨੂੰ ਇੱਕ ਈਮੇਲ ਤੋਂ ਬਾਅਦ ਸਾਹਮਣੇ ਆਇਆ ਸੀ।
ਪ੍ਰੈਸ ਨੂੰ ਜਾਰੀ ਕੀਤੇ ਇੱਕ ਬਿਆਨ ਵਿੱਚ, ਸੰਸਥਾ ਨੇ 1 ਅਗਸਤ ਨੂੰ ਈਮੇਲ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ ਅਤੇ ਪੁਸ਼ਟੀ ਕੀਤੀ ਕਿ ਸਾਬਕਾ ਚੇਅਰਮੈਨ ਵਿਰੁੱਧ ਸ਼ਿਕਾਇਤਾਂ ਨੂੰ ਰਸਮੀ ਤੌਰ ’ਤੇ ਰਿਪੋਰਟ ਕੀਤਾ ਗਿਆ ਸੀ।