ਐੱਸ.ਡੀ.ਆਰ.ਐੱਫ਼. ਦੇ ਨਿਯਮਾਂ ਨੂੰ ਸੋਧਿਆ ਜਾਵੇ: ਸਾਹਨੀ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਕੇਂਦਰ ਵੱਲੋਂ ਰਾਜ ਆਫ਼ਤ ਰਾਹਤ ਫੰਡ ‘ਐੱਸ.ਡੀ.ਆਰ.ਐੱਫ਼.’ ਬਾਰੇ ਨਿਯਮਾਂ ਵਿੱਚ ਊਣਤਾਈਆਂ ਜਿਵੇਂ ਕਿ ਮੁਆਵਜ਼ੇ ਲਈ 6800 ਰੁਪਏ ਪ੍ਰਤੀ ਏਕੜ ਅਤੇ ਘਰਾਂ ਦੀ ਮੁਰੰਮਤ ਲਈ 6500 ਰੁਪਏ...
Advertisement
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਮੰਗ ਕੀਤੀ ਹੈ ਕਿ ਕੇਂਦਰ ਵੱਲੋਂ ਰਾਜ ਆਫ਼ਤ ਰਾਹਤ ਫੰਡ ‘ਐੱਸ.ਡੀ.ਆਰ.ਐੱਫ਼.’ ਬਾਰੇ ਨਿਯਮਾਂ ਵਿੱਚ ਊਣਤਾਈਆਂ ਜਿਵੇਂ ਕਿ ਮੁਆਵਜ਼ੇ ਲਈ 6800 ਰੁਪਏ ਪ੍ਰਤੀ ਏਕੜ ਅਤੇ ਘਰਾਂ ਦੀ ਮੁਰੰਮਤ ਲਈ 6500 ਰੁਪਏ ਦੇਣ ਦੇ ਨਿਯਮਾਂ ਆਦਿ ਨੂੰ ਦਰੁਸਤ ਕੀਤਾ ਜਾਵੇ ਅਤੇ ਪੰਜਾਬ ’ਚ ਆਏ ਹੜ੍ਹਾਂ ਲਈ ਮੁਆਵਜ਼ੇ ਦੇ ਨਿਯਮਾਂ ਨੂੰ ਹੋਏ ਨੁਕਸਾਨ ਮੁਤਾਬਿਕ ਸੋਧਿਆ ਜਾਵੇ। ਡਾ. ਸਾਹਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ 2025-26 ਲਈ ‘ਐੱਸ.ਡੀ.ਆਰ.ਐੱਫ਼.’ ਹੇਠ ਮੌਜੂਦਾ ਅਲਾਟਮੈਂਟ 1600 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਤੋਂ ਇਲਾਵਾ, ਫਸਲਾਂ, ਵੱਖ-ਵੱਖ ਦਰਿਆਵਾਂ ਦੇ ਬੰਨ੍ਹਾਂ ਦੀ ਉਸਾਰੀ ਅਤੇ ਨਹਿਰਾਂ ਦੇ ਪਾੜਾਂ ਦੀ ਮੁਰੰਮਤ ਲਈ ਪ੍ਰਾਪਤ 882 ਕਰੋੜ ਰੁਪਏ ਦੀ ਥਾਂ ਇੱਕ ਵਿਸ਼ੇਸ਼ ਪੈਕੇਜ ਵਜੋਂ ਵਧਾ ਕੇ ਦਸ ਹਜ਼ਾਰ ਕਰੋੜ ਰੁਪਏ ਕਰ ਦੇਣਾ ਚਾਹੀਦਾ ਹੈ।
Advertisement
Advertisement