ਐੱਸਬੀਕੇ ਸਿੰਘ ਨੂੰ ਦਿੱਲੀ ਪੁਲੀਸ ਕਮਿਸ਼ਨਰ ਦਾ ਵਾਧੂ ਚਾਰਜ
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇੱਕ ਆਦੇਸ਼ ਅਨੁਸਾਰ ਸੀਨੀਅਰ ਆਈਪੀਐੱਸ ਅਧਿਕਾਰੀ ਐੱਸਬੀਕੇ ਸਿੰਘ ਨੂੰ ਦਿੱਲੀ ਪੁਲੀਸ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਏਜੀਐੱਮਯੂਟੀ ਕੇਡਰ ਦੇ 1988 ਬੈਚ ਦੇ ਅਧਿਕਾਰੀ ਐੱਸਬੀਕੇ ਸਿੰਘ, ਇਸ ਸਮੇਂ ਦਿੱਲੀ ਦੇ ਹੋਮ ਗਾਰਡਜ਼ ਦੇ...
Advertisement
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਇੱਕ ਆਦੇਸ਼ ਅਨੁਸਾਰ ਸੀਨੀਅਰ ਆਈਪੀਐੱਸ ਅਧਿਕਾਰੀ ਐੱਸਬੀਕੇ ਸਿੰਘ ਨੂੰ ਦਿੱਲੀ ਪੁਲੀਸ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਏਜੀਐੱਮਯੂਟੀ ਕੇਡਰ ਦੇ 1988 ਬੈਚ ਦੇ ਅਧਿਕਾਰੀ ਐੱਸਬੀਕੇ ਸਿੰਘ, ਇਸ ਸਮੇਂ ਦਿੱਲੀ ਦੇ ਹੋਮ ਗਾਰਡਜ਼ ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾ ਰਹੇ ਹਨ। ਸਮਰੱਥ ਅਥਾਰਟੀ ਦੀ ਪ੍ਰਵਾਨਗੀ ਨਾਲ ਉਹ ਪਹਿਲੀ ਅਗਸਤ, 2025 ਤੋਂ ਅਗਲੇ ਹੁਕਮਾਂ ਤੱਕ ਦਿੱਲੀ ਪੁਲੀਸ ਕਮਿਸ਼ਨਰ ਵਜੋਂ ਵਾਧੂ ਜ਼ਿੰਮੇਵਾਰੀ ਸੰਭਾਲਣਗੇ। ਇਹ ਐਲਾਨ ਅਨੀਸ਼ ਮੁਰਲੀਧਰਨ, ਡਾਇਰੈਕਟਰ (ਐੱਸ), ਐੱਮਐੱਚਏ ਦੁਆਰਾ ਹਸਤਾਖਰ ਕੀਤੇ ਪੱਤਰ ਰਾਹੀਂ ਕੀਤਾ ਗਿਆ ਸੀ।
Advertisement
Advertisement
×