ਸਬਸਿਡੀ ਵਾਲੇ ਪਿਆਜ਼ ਦੀ ਵਿਕਰੀ ਸ਼ੁਰੂ
ਕੇਂਦਰ ਨੇ ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਵਿੱਚ ਪਿਆਜ਼ ਦੀ 24 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਵਾਲੀ ਵਿਕਰੀ ਸ਼ੁਰੂ ਕੀਤੀ ਤਾਂ ਜੋ ਖਪਤਕਾਰਾਂ ਨੂੰ ਰਸੋਈ ਦੇ ਮੁਖ ਭੋਜਨ ਨੂੰ ਕਿਫਾਇਤੀ ਦਰਾਂ ’ਤੇ ਉਪਲਬਧ ਕਰਵਾਇਆ ਜਾ ਸਕੇ। ਵਿਕਰੀ ਲਈ ਵੈਨਾਂ ਨੂੰ ਹਰੀ...
Advertisement
ਕੇਂਦਰ ਨੇ ਦਿੱਲੀ, ਮੁੰਬਈ ਅਤੇ ਅਹਿਮਦਾਬਾਦ ਵਿੱਚ ਪਿਆਜ਼ ਦੀ 24 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਵਾਲੀ ਵਿਕਰੀ ਸ਼ੁਰੂ ਕੀਤੀ ਤਾਂ ਜੋ ਖਪਤਕਾਰਾਂ ਨੂੰ ਰਸੋਈ ਦੇ ਮੁਖ ਭੋਜਨ ਨੂੰ ਕਿਫਾਇਤੀ ਦਰਾਂ ’ਤੇ ਉਪਲਬਧ ਕਰਵਾਇਆ ਜਾ ਸਕੇ। ਵਿਕਰੀ ਲਈ ਵੈਨਾਂ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ, ਕੇਂਦਰੀ ਖੁਰਾਕ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਟਾਕ ਵਿੱਚੋਂ ਲਗਪਗ 25 ਟਨ ਪਿਆਜ਼ ਇਨ੍ਹਾਂ ਸ਼ਹਿਰਾਂ ਵਿੱਚ ਸਹਿਕਾਰੀ ਏਜੰਸੀਆਂ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ, ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਜ਼ ਫੈਡਰੇਸ਼ਨ ਆਫ਼ ਇੰਡੀਆ ਅਤੇ ਕੇਂਦਰੀ ਭੰਡਾਰ ਰਾਹੀਂ ਵੇਚੇ ਜਾਣਗੇ। ਇਹ ਪਿਆਜ਼ ਉਨ੍ਹਾਂ ਥਾਵਾਂ ’ਤੇ 24 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਕੀਮਤ ’ਤੇ ਵੇਚਿਆ ਜਾਵੇਗਾ ਜਿੱਥੇ ਪ੍ਰਚੂਨ ਕੀਮਤਾਂ 30 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵੱਧ ਹਨ।
Advertisement
Advertisement