ਸਾਹਿਤ ਸਭਾ ਵੱਲੋਂ ਹਰਜੀਤ ਅਟਵਾਲ ਨਾਲ ਸੰਵਾਦ
ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਮਹੀਨਾਵਾਰ ਸਮਾਗਮ ਤਹਿਤ ‘ਆਓ ਰਲ ਮਜਲਿਸ ਕਰੀਏ’ ਉੱਘੇ ਪੰਜਾਬੀ ਗਲਪਕਾਰ ਤੇ ਰਸਾਲਾ ‘ਸ਼ਬਦ’ ਦੇ ਮੁੱਖ ਸੰਪਾਦਕ ਹਰਜੀਤ ਅਟਵਾਲ ਨਾਲ ਡਾ. ਵਨੀਤਾ ਵੱਲੋਂ ਸੰਵਾਦ ਰਚਾਇਆ ਗਿਆ। ਆਰੰਭ ਵਿੱਚ ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਸਾਰਿਆਂ...
ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਵੱਲੋਂ ਮਹੀਨਾਵਾਰ ਸਮਾਗਮ ਤਹਿਤ ‘ਆਓ ਰਲ ਮਜਲਿਸ ਕਰੀਏ’ ਉੱਘੇ ਪੰਜਾਬੀ ਗਲਪਕਾਰ ਤੇ ਰਸਾਲਾ ‘ਸ਼ਬਦ’ ਦੇ ਮੁੱਖ ਸੰਪਾਦਕ ਹਰਜੀਤ ਅਟਵਾਲ ਨਾਲ ਡਾ. ਵਨੀਤਾ ਵੱਲੋਂ ਸੰਵਾਦ ਰਚਾਇਆ ਗਿਆ। ਆਰੰਭ ਵਿੱਚ ਸਭਾ ਦੇ ਡਾਇਰੈਕਟਰ ਕੇਸਰਾ ਰਾਮ ਨੇ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਹਰਜੀਤ ਅਟਵਾਲ ਦੀਆਂ ਹੁਣ ਤੱਕ ਕੁੱਲ ਪੈਂਤੀ ਪੁਸਤਕਾਂ ਛਪ ਚੁੱਕੀਆਂ ਹਨ। ਉਪਰੰਤ ਸਵਾਲ-ਜਵਾਬ ਦੇ ਸਿਲਸਿਲੇ ਵਿੱਚ ਅਟਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਨਾਵਲਾਂ ਵਿੱਚ ਚਿੱਤਰਿਆ ਗਿਆ ਇੰਗਲੈਂਡ ਦਾ ਮਾਹੌਲ ਖ਼ੁਦ ਦਾ ਭੋਗਿਆ ਹੋਇਆ ਅਤੇ ਅਨੁਭਵ ਕੀਤਾ ਹੋਇਆ ਹੈ। ਪ੍ਰੋ. ਰਵੇਲ ਸਿੰਘ ਨੇ ਇੱਕ ਸਵਾਲ ਦੌਰਾਨ ਕਿਹਾ ਕਿ ਹਰਜੀਤ ਅਟਵਾਲ ਦੇ ਨਾਵਲਾਂ ਵਿੱਚ ਬਹੁ-ਸੱਭਿਆਚਾਰਵਾਦ ਨੂੰ ਪਹਿਲੀ ਵਾਰ ਵਿਸ਼ਾ ਬਣਾਇਆ ਗਿਆ ਸੀ। ਮਨਧੀਰ ਦਿਓਲ, ਡਾ. (ਪ੍ਰੋ) ਮਨਜੀਤ ਸਿੰਘ, ਗੁਰਭੇਜ ਸਿੰਘ ਗੁਰਾਇਆ, ਲਵਪ੍ਰੀਤ ਸਿੰਘ, ਜਸਵੰਤ ਸਿੰਘ ਸੇਖਵਾਂ ਅਤੇ ਮਨੀਸ਼ਾ ਬੱਤਰਾ ਨੇ ਵੀ ਸਵਾਲ ਪੁੱਛੇ। ਸਭਾ ਦੀ ਚੇਅਰਪਰਸਨ ਪ੍ਰੋ. ਰੇਣੁਕਾ ਸਿੰਘ ਨੇ ਮਜਲਿਸ ਵਿੱਚ ਸ਼ਾਮਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਮਨਮੋਹਨ, ਪ੍ਰੋ. ਰੇਣੁਕਾ ਸਿੰਘ, ਗੁਰਭੇਜ ਸਿੰਘ ਗੁਰਾਇਆ, ਡਾ. ਵਨੀਤਾ, ਹਰਜੀਤ ਅਟਵਾਲ, ਡਾ. (ਪ੍ਰੋ.) ਮਨਜੀਤ ਸਿੰਘ ਤੇ ਦਿੱਲੀ ਯੂਨੀਵਰਸਿਟੀ ਪੰਜਾਬੀ ਵਿਭਾਗ ਮੁੱਖੀ ਪ੍ਰੋ. ਕੁਲਵੀਰ ਗੋਜਰਾ ਵੱਲੋਂ ਪੰਜਾਬੀ ਦੀਆਂ ਚੋਣਵੀਆਂ ਕਹਾਣੀਆਂ ਦੇ ਅੰਗਰੇਜ਼ੀ ਅਨੁਵਾਦ ’ਤੇ ਆਧਾਰਿਤ ‘ਸ਼ਬਦ ਸਪੈਸ਼ਲ ਸਪਲੀਮੈਂਟ’ ਅਤੇ ਜਿੰਦਰ ਦੀਆਂ ਚੋਣਵੀਆਂ ਕਹਾਣੀਆਂ ਦੇ ਅੰਗਰੇਜ਼ੀ ਅਨੁਵਾਦ ਦਾ ਸੰਗ੍ਰਹਿ ‘ਦਿ ਸਲਿਪਰੀ ਪਾਥ’ ਰਿਲੀਜ਼ ਕੀਤੇ ਗਏ। ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ. ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਜਗਤਾਰਜੀਤ, ਰਾਜਿੰਦਰ ਬਿਆਲਾ, ਨਛੱਤਰ, ਰਵਿੰਦਰ ਰੁਪਾਲ ਕੌਲਗੜ੍ਹ, ਫ਼ਿਲਮਕਾਰ ਤਰਸੇਮ, ਡਾ. ਕੁਲਜੀਤ ਸਿੰਘ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਤੇ ਖੋਜਾਰਥੀ ਹਾਜ਼ਰ ਸਨ।

