ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੋਕਾਂ ਦੀ ਜਾਨ ਦਾ ਖੌਅ ਬਣੇ ਗ੍ਰਾਮੀਣ ਸੇਵਾ ਆਟੋ

ਪੂਰਬੀ ਦਿੱਲੀ ਵਿੱਚ ਨਾ ਪਰਮਿਟ, ਨਾ ਫਿਟਨੈੱਸ, ਨਾ ਬੀਮਾ, ਫਿਰ ਵੀ ‘ਗ੍ਰਾਮੀਣ ਸੇਵਾ’ ਆਟੋ ਸੜਕਾਂ ‘ਤੇ ਬੇਖੌਫ਼ ਚੱਲ ਰਹੇ ਹਨ। ਉਹ ਯਾਤਰੀਆਂ ਨੂੰ ਢੋਅ ਰਹੇ ਹਨ। ਉਹ ਲੋਕਾਂ ਦੀਆਂ ਜਾਨਾਂ ਲਈ ਖ਼ਤਰਾ ਪੈਦਾ ਕਰ ਰਹੇ ਹਨ। ਇਹ ਕਿਸੇ ਪਛੜੇ ਇਲਾਕੇ...
Advertisement

ਪੂਰਬੀ ਦਿੱਲੀ ਵਿੱਚ ਨਾ ਪਰਮਿਟ, ਨਾ ਫਿਟਨੈੱਸ, ਨਾ ਬੀਮਾ, ਫਿਰ ਵੀ ‘ਗ੍ਰਾਮੀਣ ਸੇਵਾ’ ਆਟੋ ਸੜਕਾਂ ‘ਤੇ ਬੇਖੌਫ਼ ਚੱਲ ਰਹੇ ਹਨ। ਉਹ ਯਾਤਰੀਆਂ ਨੂੰ ਢੋਅ ਰਹੇ ਹਨ। ਉਹ ਲੋਕਾਂ ਦੀਆਂ ਜਾਨਾਂ ਲਈ ਖ਼ਤਰਾ ਪੈਦਾ ਕਰ ਰਹੇ ਹਨ। ਇਹ ਕਿਸੇ ਪਛੜੇ ਇਲਾਕੇ ਦੀ ਨਹੀਂ, ਸਗੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਾਲਤ ਹੈ। ਬਹੁਤ ਸਾਰੇ ‘ਗ੍ਰਾਮੀਣ ਸੇਵਾ’ ਆਟੋ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਸ ਸਬੰਧੀ ਨਾ ਤਾਂ ਟਰਾਂਸਪੋਰਟ ਵਿਭਾਗ ਅਤੇ ਨਾ ਹੀ ਟਰੈਫਿਕ ਪੁਲੀਸ ਉਨ੍ਹਾਂ‌ ਖ਼ਿਲਾਫ਼ ਕੋਈ ਕਾਰਵਾਈ ਕਰ ਸਕੇ ਹਨ। ਇਨ੍ਹਾਂ ਦੋਵਾਂ ਵਿਭਾਗਾਂ ਦੀ ਮਿਲੀਭੁਗਤ ਤੋਂ ਬਿਨਾਂ, ਕੋਈ ਵੀ ਆਟੋ ਸੜਕ ’ਤੇ ਨਹੀਂ ਆ ਸਕਦਾ। ‘ਗ੍ਰਾਮੀਣ ਸੇਵਾ’ ਆਟੋ ਖਜੂਰੀ ਪੁਸ਼ਤ ਰੋਡ, ਵਿਵੇਕ ਵਿਹਾਰ, ਦਿਲਸ਼ਾਦ ਗਾਰਡਨ, ਸ਼ਾਸਤਰੀ ਪਾਰਕ, ਦੁਰਗਾਪੁਰੀ ਰੋਡ, ਵਜ਼ੀਰਾਬਾਦ ਰੋਡ, ਖੁਰੇਜੀ, ਝੀਲ ਰੋਡ ‘ਤੇ ਚੱਲਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਖਸਤਾ ਹਾਲਤ ਵਿੱਚ ਹਨ। ਆਟੋ ਢਾਂਚੇ ਦੇ ਕਈ ਹਿੱਸੇ ਗਾਇਬ ਹੋ ਗਏ ਹਨ। ਹੈੱਡਲਾਈਟਾਂ, ਟੇਲਲਾਈਟਾਂ ਅਤੇ ਡਿੱਪਰ ਖ਼ਰਾਬ ਹਨ। ਇਹ ਸਾਰੇ ਬੁਰਾੜੀ ਖੇਤਰੀ ਆਵਾਜਾਈ ਦਫ਼ਤਰ ਵਿੱਚ ਰਜਿਸਟਰਡ ਹਨ। ਸਾਰੇ ਆਟੋ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੇ ਹਨ, ਉਨ੍ਹਾਂ ਦੇ ਪਰਮਿਟਾਂ ਦੀ ਮਿਆਦ ਵੀ ਖਤਮ ਹੋ ਗਈ ਹੈ। ਕਿਸੇ ਦਾ ਵੀ ਸਾਲਾਂ ਤੋਂ ਬੀਮਾ ਨਹੀਂ ਹੈ। ਫਿਟਨੈਸ ਅਤੇ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਵੀ ਕਈ ਸਾਲ ਪਹਿਲਾਂ ਖਤਮ ਹੋ ਗਏ ਹਨ। ਜ਼ਿਕਰਯੋਗ ਹੈ ਕਿ ਦਿੱਲੀ ਦੀ ਸੀਲਾ ਦੀਕਸ਼ਿਤ ਸਰਕਾਰ ਵੱਲੋਂ ਇਹ ਸੇਵਾ ਦਿੱਲੀ ਦੇ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਅਤੇ ਦੂਰ ਦਰਾਜ ਦੇ ਇਲਾਕਿਆਂ ਨੂੰ ਕੇਂਦਰੀ ਦਿੱਲੀ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਸੀ।

ਆਟੋ ਬਿਨਾਂ ਪਰਮਿਟ ਤੇ ਫਿਟਨੈਸ ਤੋਂ ਨਹੀਂ ਚੱਲ ਸਕਦੇ: ਕਮਿਸ਼ਨਰ

ਟਰਾਂਸਪੋਰਟ ਵਿਭਾਗ ਦੇ ਵਿਸ਼ੇਸ਼ ਕਮਿਸ਼ਨਰ ਵਿਸ਼ਵੇਂਦਰ ਨੇ ਕਿਹਾ ਕਿ ਗ੍ਰਾਮੀਣ ਸੇਵਾ ਆਟੋ ਬਿਨਾਂ ਪਰਮਿਟ ਅਤੇ ਫਿਟਨੈਸ ਦੇ ਨਹੀਂ ਚੱਲ ਸਕਦੇ। ਜੇ ਅਜਿਹਾ ਹੋ ਰਿਹਾ ਹੈ, ਤਾਂ ਉਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਇਨਫੋਰਸਮੈਂਟ ਟੀਮ ਵੱਲੋਂ ਕਾਰਵਾਈ ਕੀਤੀ ਜਾਵੇਗੀ। ਦਿੱਲੀ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੇ ਆਟੋ ਜ਼ਬਤ ਕੀਤੇ ਜਾਂਦੇ ਹਨ।

Advertisement

Advertisement