ਰੂੜੀਵਾਦੀ ਤੇ ਤੰਗ ਸੋਚ ਵਾਲਾ ਸੰਗਠਨ ਹੈ ਆਰ ਐੱਸ ਐੱਸ: ਸੰਜੈ ਸਿੰਘ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੀ 100ਵੀਂ ਵਰ੍ਹੇਗੰਢ ’ਤੇ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਆਰ ਐੱਸ ਐੱਸ ਨੂੰ ਸਵਾਲ ਕਰਦਿਆਂ ਕਿਹਾ, “ਸੌ ਸਾਲਾਂ ਵਿੱਚ ਇੱਕ ਵੀ ਦਲਿਤ, ਪਛੜਾ ਵਰਗ,...
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੀ 100ਵੀਂ ਵਰ੍ਹੇਗੰਢ ’ਤੇ ਤਿੱਖੇ ਸਵਾਲ ਕੀਤੇ ਹਨ। ਉਨ੍ਹਾਂ ਆਰ ਐੱਸ ਐੱਸ ਨੂੰ ਸਵਾਲ ਕਰਦਿਆਂ ਕਿਹਾ, “ਸੌ ਸਾਲਾਂ ਵਿੱਚ ਇੱਕ ਵੀ ਦਲਿਤ, ਪਛੜਾ ਵਰਗ, ਜਾਂ ਆਦਿਵਾਸੀ ਵਿਅਕਤੀ ਆਰ ਐੱਸ ਐੱਸ ਮੁਖੀ ਕਿਉਂ ਨਹੀਂ ਬਣਿਆ? ਤੁਸੀਂ ਆਰ ਐੱਸ ਐੱਸ ਦੇ ਮੈਂਬਰਾਂ ਨੂੰ ਬ੍ਰਿਟਿਸ਼ ਫੌਜ ਵਿੱਚ ਕਿਉਂ ਭਰਤੀ ਕੀਤਾ? ਤੁਸੀਂ ਭਾਰਤ ਦੇ ਮਾਣ ਅਤੇ ਸ਼ਾਨ, ਤਿਰੰਗੇ ਝੰਡੇ ਦਾ ਵਿਰੋਧ ਕਿਉਂ ਕੀਤਾ? 52 ਸਾਲਾਂ ਤੱਕ ਆਰ ਐੱਸ ਐੱਸ ਹੈੱਡਕੁਆਰਟਰ ’ਤੇ ਤਿਰੰਗਾ ਝੰਡਾ ਕਿਉਂ ਨਹੀਂ ਲਹਿਰਾਇਆ ਗਿਆ?
ਸੰਜੈ ਸਿੰਘ ਨੇ ਕਿਹਾ ਕਿ ਆਰ ਐੱਸ ਐੱਸ ਦਾ ਨਾਂ ਇਹ ਪ੍ਰਭਾਵ ਦਿੰਦਾ ਹੈ ਕਿ ਇਹ ਪੂਰੇ ਦੇਸ਼ ਦੀ ਨੁਮਾਇੰਦਗੀ ਕਰਦਾ ਹੈ, ਪਰ ਉਨ੍ਹਾਂ ਪੁੱਛਿਆ, “ਸਿਰਫ ਇਹੀ ਨਹੀਂ, ਸਗੋਂ ਅੱਜ ਤੱਕ, ਕੀ ਕੋਈ ਔਰਤ ਇਸ ਸੰਗਠਨ ਦੀ ਮੁਖੀ ਬਣੀ?” ਉਨ੍ਹਾਂ ਨੇ ਇਸ ਨੂੰ ਇੱਕ ਰੂੜੀਵਾਦੀ ਅਤੇ ਤੰਗ ਸੋਚ ਵਾਲਾ ਸੰਗਠਨ ਦੱਸਿਆ। ਉਨ੍ਹਾਂ ਕਿਹਾ ਕਿ ਆਰ ਐੱਸ ਐੱਸ ਦੀ ਸਥਾਪਨਾ 1925 ਵਿੱਚ ਹੋਈ ਸੀ। ਜਦੋਂ ਦੇਸ਼ ਬ੍ਰਿਟਿਸ਼ ਸ਼ਾਸਨ ਅਧੀਨ ਸੀ ਤਾਂ ਆਰ ਐੱਸ ਐੱਸ ਨੇ ਅੰਗਰੇਜ਼ਾਂ ਦਾ ਸਮਰਥਨ ਕੀਤਾ। ਆਰ ਐੱਸ ਐੱਸ ਦੀ 100ਵੀਂ ਵਰ੍ਹੇਗੰਢ ਪੂਰੀ ਹੋਣ ’ਤੇ ਦੇਸ਼ ਵਾਸੀਆਂ ਨੂੰ ਇਹ ਸੱਚਾਈ ਜਾਣਨੀ ਚਾਹੀਦੀ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਆਰ ਐੱਸ ਐੱਸ ਨੇ ਭਾਰਤੀਆਂ ਨੂੰ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ।