ਰਿਕਸ਼ਾ ਚਾਲਕ ਦਾ ਕਾਤਲ ਗ੍ਰਿਫ਼ਤਾਰ
ਦੱਖਣ-ਪੱਛਮੀ ਦਿੱਲੀ ਦੇ ਮੋਹਨ ਗਾਰਡਨ ਖੇਤਰ ਵਿੱਚ ਝਗੜੇ ਦੌਰਾਨ 29 ਸਾਲਾ ਈ-ਰਿਕਸ਼ਾ ਚਾਲਕ ਨੂੰ ਚਾਕੂ ਮਾਰ ਕੇ ਮਾਰਨ ਦੇ ਦੋਸ਼ ਹੇਠ ਨੇਪਾਲੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਘਟਨਾ 4 ਅਤੇ 5 ਅਕਤੂਬਰ ਦੀ ਵਿਚਕਾਰਲੀ...
Advertisement
ਦੱਖਣ-ਪੱਛਮੀ ਦਿੱਲੀ ਦੇ ਮੋਹਨ ਗਾਰਡਨ ਖੇਤਰ ਵਿੱਚ ਝਗੜੇ ਦੌਰਾਨ 29 ਸਾਲਾ ਈ-ਰਿਕਸ਼ਾ ਚਾਲਕ ਨੂੰ ਚਾਕੂ ਮਾਰ ਕੇ ਮਾਰਨ ਦੇ ਦੋਸ਼ ਹੇਠ ਨੇਪਾਲੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਘਟਨਾ 4 ਅਤੇ 5 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਵਾਪਰੀ। ਉਨ੍ਹਾਂ ਕਿਹਾ ਕਿ ਜਦੋਂ ਪੀੜਤ ਮੋਹਿਤ ਨੇ ਮੁਲਜ਼ਮ ਤੇਜਰਾਜ ਜੋਸ਼ੀ (27) ਉਰਫ਼ ਨੇਪਾਲੀ ਨੂੰ ਕਿਸੇ ਹੋਰ ਆਦਮੀ ਨਾਲ ਲੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੋਹਿਤ ’ਤੇ ਹਮਲਾ ਕਰ ਦਿੱਤਾ। ਪੁਲੀਸ ਅਨੁਸਾਰ ਮੁਲਜ਼ਮ ਡੋਡੇਲ ਧੋਰਾ ਦਾ ਸਥਾਈ ਨਿਵਾਸੀ ਹੈ ਅਤੇ ਦਿੱਲੀ ਦੇ ਭਗਵਤੀ ਗਾਰਡਨ ਐਕਸਟੈਂਸ਼ਨ ਖੇਤਰ ਵਿੱਚ ਰਹਿ ਰਿਹਾ ਸੀ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਅਪਰਾਧ ਵਿੱਚ ਕਥਿਤ ਤੌਰ ’ਤੇ ਵਰਤਿਆ ਗਿਆ ਚਾਕੂ ਅਤੇ ਘਟਨਾ ਵੇਲੇ ਮੁਲਜ਼ਮ ਵੱਲੋਂ ਪਹਿਨੇ ਖੂਨ ਨਾਲ ਲੱਥਪੱਥ ਕੱਪੜੇ ਵੀ ਬਰਾਮਦ ਕਰ ਲਏ ਹਨ।
Advertisement
Advertisement