ਦਿੱਲੀ ਵਿਚ ਗਰੈਪ ਤਿੰਨ ਦੀਆਂ ਪਾਬੰਦੀਆਂ ਹਟਾਈਆਂ
ਪ੍ਰਦੂਸ਼ਣ ਵਧਣ ਕਾਰਨ ਘਰ ਤੋਂ ਕੰਮ ਕਰਨ ਤੇ ਹਾੲੀਬ੍ਰਿਡ ਜਮਾਤਾਂ ਲਾੳੁਣ ਦੇ ਦਿੱਤੇ ਗਏ ਸਨ ਨਿਰਦੇਸ਼
Advertisement
GRAP III restrictions that include 50% work from home and hybrid school classes lifted: Delhi minister Manjinder Sirsaਕੌਮੀ ਰਾਜਧਾਨੀ ਦਿੱਲੀ ਵਿਚ ਅੱਜ ਤੋਂ ਗਰੈਪ ਤਿੰਨ GRAP III ਪਾਬੰਦੀਆਂ ਹਟਾ ਲਈਆਂ ਗਈਆਂ ਹਨ ਜਿਨ੍ਹਾਂ ਵਿੱਚ 50% ਘਰ ਤੋਂ ਕੰਮ ਅਤੇ ਹਾਈਬ੍ਰਿਡ ਸਕੂਲ ਕਲਾਸਾਂ ਲਾਉਣ ਲਈ ਕਿਹਾ ਗਿਆ ਸੀ। ਇਹ ਜਾਣਕਾਰੀ ਦਿੱਲੀ ਦੇ ਮੰਤਰੀ ਮਨਜਿੰਦਰ ਸਿਰਸਾ ਨੇ ਅੱਜ ਸਾਂਝੀ ਕੀਤੀ ਹੈ।
ਇਸ ਤੋਂ ਦੋ ਦਿਨ ਪਹਿਲਾਂ ਦਿੱਲੀ ਦੀ ਹਵਾ ਦੀ ਗੁਣਵੱਤਾ (Air Quality) ਗੰਭੀਰ ਬਣੀ ਹੋਈ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ 15 ਨਿਗਰਾਨੀ ਸਟੇਸ਼ਨਾਂ ’ਤੇ ਏ ਕਿਊ ਆਈ 400 ਤੋਂ ਵੱਧ ਦਰਜ ਕੀਤਾ ਗਿਆ ਸੀ। ਦਿੱਲੀ ਦੇ ITO, ਪੰਜਾਬੀ ਬਾਗ, ਪਟਪੜਗੰਜ, ਅਸ਼ੋਕ ਵਿਹਾਰ, ਸੋਨੀਆ ਵਿਹਾਰ, ਰੋਹਿਣੀ, ਵਿਵੇਕ ਵਿਹਾਰ, ਨਰੇਲਾ, ਬਵਾਨਾ ਅਤੇ ਹੋਰ ਸਟੇਸ਼ਨਾਂ ਵਿਚ AQI ਦਾ ਪੱਧਰ 400 ਦੇ ਅੰਕੜੇ ਨੂੰ ਪਾਰ ਕਰ ਗਿਆ ਸੀ ਪਰ ਹੁਣ ਕੁਝ ਸੁਧਾਰ ਹੋਣ ਕਾਰਨ ਇਹ ਪਾਬੰਦੀਆਂ ਹਟਾਈਆਂ ਗਈਆਂ ਹਨ।
Advertisement
ਪੀਟੀਆਈ
Advertisement
