ਪੰਜਾਬੀ ਵਿਭਾਗ ਦੇ ਖੋਜਾਰਥੀਆਂ ਵੱਲੋਂ ਖੋਜ ਪੱਤਰ ਪੇਸ਼
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ‘ਸਾਹਿਤ ਸੰਵਾਦ: ਚਿੰਤਕ ਲੜੀ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਭਾਗ ਦੇ ਖੋਜਾਰਥੀਆਂ ਨੇ ਤਿੰਨ ਉੱਘੇ ਭਾਸ਼ਾ ਵਿਗਿਆਨੀਆਂ ਬਾਰੇ ਆਪਣੇ ਖੋਜ-ਪੱਤਰ ਪੜ੍ਹੇ। ਅਰੰਭ ’ਚ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਦੀਵੀ ਵਿਛੋੜਾ...
Advertisement
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ‘ਸਾਹਿਤ ਸੰਵਾਦ: ਚਿੰਤਕ ਲੜੀ’ ਵਿਸ਼ੇ ’ਤੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਵਿਭਾਗ ਦੇ ਖੋਜਾਰਥੀਆਂ ਨੇ ਤਿੰਨ ਉੱਘੇ ਭਾਸ਼ਾ ਵਿਗਿਆਨੀਆਂ ਬਾਰੇ ਆਪਣੇ ਖੋਜ-ਪੱਤਰ ਪੜ੍ਹੇ। ਅਰੰਭ ’ਚ ਵਿਭਾਗ ਦੇ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਸਦੀਵੀ ਵਿਛੋੜਾ ਦੇ ਗਏ ਚਿੱਤਰਕਾਰ ਤੇ ਕਵੀ ਦੇਵ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਚਿੱਤਰਕਾਰ ਤੇ ਕਵੀ ਦੇਵ ਦਾ ਅਚਾਨਕ ਤੁਰ ਜਾਣਾ ਸਾਡੇ ਸਭਨਾਂ ਲਈ ਵੱਡਾ ਸਦਮਾ ਹੈ। ਪ੍ਰੋਗਰਾਮ ਕੋਆਰਡੀਨੇਟਰ ਡਾ. ਨਛੱਤਰ ਸਿੰਘ ਨੇ ਸਾਸਿਊਰ, ਰੋਮਨ ਜੈਕਬਸਨ ਤੇ ਨੌਮ ਚੌਮਸਕੀ ਬਾਰੇ ਮੁੱਢਲੀ ਜਾਣ-ਪਛਾਣ ਕਰਵਾਈ। ਉਪਰੰਤ ਵਿਭਾਗ ਦੀ ਖੋਜਾਰਥਣ ਹਰਮਨਜੋਤ ਕੌਰ ਨੇ ਭਾਸ਼ਾ ਵਿਗਿਆਨੀ ਸਾਸਿਊਰ ਦੇ ਸਿਧਾਂਤਕ ਸੰਕਲਪਾਂ ਬਾਰੇ ਪਹਿਲਾ ਖੋਜ-ਪੱਤਰ ਪੜ੍ਹਿਆ।
Advertisement
Advertisement
