ਸੰਸਦੀ ਪੈਨਲਾਂ ਦਾ ਪੁਨਰਗਠਨ: ਥਰੂਰ ਹੋਣਗੇ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਮੁਖੀ
ਚੰਨੀ ਖੇਤੀਬਾੜੀ ਪੈਨਲ ਦੀ ਪ੍ਰਧਾਨਗੀ ਕਰਨਗੇ; ਰਾਜ ਸਭਾ ਦੀਆਂ ਅੱਠ ਤੇ ਲੋਕ ਸਭਾ ਦੀਆਂ ਹਨ 15 ਕਮੇਟੀਆਂ
Advertisement
Parliamentary panels reconstituted: Tharoor to head external affairs committee, Channi to chair agriculture panel ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਵਿਦੇਸ਼ ਮਾਮਲਿਆਂ ਬਾਰੇ ਵਿਭਾਗ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਦੇ ਮੁਖੀ ਹੋਣਗੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੇਤੀਬਾੜੀ ਅਤੇ ਪਸ਼ੂ ਪਾਲਣ ਬਾਰੇ ਪੈਨਲ ਦੇ ਮੁਖੀ ਹੋਣਗੇ। ਬੁੱਧਵਾਰ ਰਾਤ ਨੂੰ ਲੋਕ ਸਭਾ ਤੋਂ ਇੱਕ ਬੁਲੇਟਿਨ ਵਿੱਚ ਪੁਨਰਗਠਿਤ ਸੰਸਦੀ ਕਮੇਟੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਵਿੱਚ ਮੌਜੂਦਾ ਚੇਅਰਮੈਨਾਂ ਨੂੰ ਬਰਕਰਾਰ ਰੱਖਿਆ ਗਿਆ ਹੈ।
ਰਾਜ ਸਭਾ ਦੀਆਂ ਅੱਠ ਵਿਭਾਗਾਂ ਨਾਲ ਸਬੰਧਤ ਸੰਸਦੀ ਸਥਾਈ ਕਮੇਟੀਆਂ ਅਤੇ ਲੋਕ ਸਭਾ ਦੀਆਂ 15 ਕਮੇਟੀਆਂ ਹਨ। ਇਨ੍ਹਾਂ 23 ਪੈਨਲਾਂ ਤੋਂ ਇਲਾਵਾ ਦੋ ਚੋਣਵੀਆਂ ਕਮੇਟੀਆਂ ਵੀ ਹਨ।
Advertisement
Advertisement