ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੇਖਾ ਗੁਪਤਾ ਵੱਲੋਂ ਛੱਠ ਪੂਜਾ ਤਿਆਰੀਆਂ ਦਾ ਜਾਇਜ਼ਾ

ਯਮੁਨਾ ਛੱਠ ਘਾਟ ਦਾ ਕੀਤਾ ਨਿਰੀਖਣ, ਸ਼ਰਧਾਲੂਆਂ ਲਈ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਜਾਰੀ
ਮੁੱਖ ਮੰਤਰੀ ਰੇਖਾ ਗੁਪਤਾ ਤੇ ਜਲ ਮੰਤਰੀ ਪਰਵੇਸ਼ ਵਰਮਾ ਯਮੁਨਾ ਘਾਟ ’ਤੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ। -ਫ਼ੋਟੋ: ਪੀ.ਟੀ.ਆਈ.
Advertisement

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਲਕਸ਼ਮੀ ਨਗਰ ਖੇਤਰ ਵਿੱਚ ਯਮੁਨਾ ਛੱਠ ਘਾਟ ਦਾ ਨਿਰੀਖਣ ਕੀਤਾ ਅਤੇ ਆਉਂਦੇ ਛੱਠ ਪੂਜਾ ਦੇ ਤਿਉਹਾਰ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ, ਕਈ ਸਾਲਾਂ ਬਾਅਦ ਦਿੱਲੀ ਵਾਸੀ ਯਮੁਨਾ ਦੇ ਕੰਢੇ ਛੱਠ ਪੂਜਾ ਦਾ ਤਿਉਹਾਰ ਮਨਾ ਸਕਣਗੇ। ਉਨ੍ਹਾਂ ਅਧਿਕਾਰੀਆਂ ਨੂੰ ਛੱਠ ਪੂਜਾ ਦੌਰਾਨ ਆਉਣ ਵਾਲੇ ਸ਼ਰਧਾਲੂਆਂ ਲਈ ਸਾਰੀਆਂ ਸਹੂਲਤਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਦਿੱਲੀ ਦੇ ਕਲਾ ਸੱਭਿਆਚਾਰ ਮੰਤਰੀ ਕਪਿਲ ਮਿਸ਼ਰਾ ਅਤੇ ਜਲ ਮੰਤਰੀ ਪਰਵੇਸ਼ ਵਰਮਾ ਵੀ ਹਾਜ਼ਰ ਸਨ।

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਯਮੁਨਾ ਛੱਠ ਘਾਟ ’ਤੇ ਕਿਹਾ ਕਿ ਇਸ ਸਾਲ ਦੌਰਾਨ ਕਈ ਸਾਲਾਂ ਬਾਅਦ ਯਮੁਨਾ ਦੇ ਕੰਢੇ ਛੱਠ ਪੂਜਾ ਮਨਾਈ ਜਾਵੇਗੀ। ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਦਿੱਲੀ ਦੇ ਛੱਠ ਸ਼ਰਧਾਲੂਆਂ ਨੂੰ ਇਤਿਹਾਸਕ ਛੱਠ ਤਿਉਹਾਰ ਮਨਾਉਣ ਦਾ ਮੌਕਾ ਮਿਲੇ। ਉਨ੍ਹਾਂ ਕਿਹਾ ਕਿ ਇਸ ਸਾਲ, ਇਹ ਦਿੱਲੀ ਦੇ ਲੋਕਾਂ ਲਈ ਇੱਕ ਸੁੰਦਰ ਛੱਠ ਤਿਉਹਾਰ ਹੋਵੇਗਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੱਸਿਆ ਕਿ ਛੱਠ ਪੂਜਾ ਯਮੁਨਾ ਘਾਟਾਂ ’ਤੇ ਮਨਾਈ ਜਾਵੇਗੀ। ਇਸ ਲਈ ਪੱਲਾ ਤੋਂ ਓਖਲਾ ਦੇ ਆਖਰੀ ਕਿਨਾਰੇ ਤੱਕ, ਯਮੁਨਾ ਨਦੀ ਦੇ ਸੰਘਣੀ ਆਬਾਦੀ ਵਾਲੇ ਖੇਤਰ ਤੱਕ ਛੱਠ ਘਾਟ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਤਿਉਹਾਰ ਦੇ ਜਸ਼ਨਾਂ ਲਈ ਲਗਪਗ ਇੱਕ ਹਜ਼ਾਰ ਛੱਠ ਘਾਟ ਕੇਂਦਰ ਬਣਾਏਗੀ ਅਤੇ ਦਿੱਲੀ ਸਰਕਾਰ ਇਸ ਤਿਉਹਾਰ ਦੀ ਸਫ਼ਾਈ ਅਤੇ ਸਾਰੇ ਪ੍ਰਬੰਧਾਂ ਲਈ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਛੱਠ ਦੇ ਕਾਰਨ ਯਮੁਨਾ ਕਦੇ ਵੀ ਗੰਦੀ ਨਹੀਂ ਹੋਵੇਗੀ, ਇਹ ਸਫਾਈ ਦਾ ਇੱਕ ਪਵਿੱਤਰ ਤਿਉਹਾਰ ਹੈ, ਜੋ ਇਹ ਲੋਕਾਂ ਨੂੰ ਕੁਦਰਤ ਨਾਲ ਜੋੜਦਾ ਹੈ। ਸਾਡੀ ਸਰਕਾਰ ਛੱਠ ਪੂਜਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਛੱਠ ਪੂਜਾ ਦੌਰਾਨ ਦਿੱਲੀ ਵਾਸੀ ਬੜੇ ਉਤਸ਼ਾਹ ਨਾਲ ਤਿਉਹਾਰ ਮਨਾਉਣਗੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

Advertisement

Advertisement
Show comments