Rekha Gupta, ministers visit Yamuna ghat ਮੁੱਖ ਮੰਤਰੀ ਰੇਖਾ ਗੁਪਤਾ ਤੇ ਕੈਬਨਿਟ ਮੰਤਰੀਆਂ ਵੱਲੋਂ ਯਮੁਨਾ ਘਾਟ ਦਾ ਦੌਰਾ
ਨਵੀਂ ਦਿੱਲੀ, 20 ਫਰਵਰੀ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਕੱਤਰੇਤ ਵਿਚ ਅਹੁਦੇ ਦਾ ਰਸਮੀ ਚਾਰਜ ਲੈਣ ਤੋਂ ਫੌਰੀ ਮਗਰੋਂ ਵਾਸੂਦੇਵ ਘਾਟ ਜਾ ਕੇ ਆਪਣੇ ਕੈਬਨਿਟ ਸਾਥੀਆਂ ਨਾਲ ‘ਯਮੁਨਾ ਦੀ ਆਰਤੀ’ ਕੀਤੀ।
ਦਿੱਲੀ ਅਸੈਂਬਲੀ ਦੀਆਂ ਚੋਣਾਂ ਦੌਰਾਨ ਯਮੁਨਾ ਨਦੀ ਵਿਚ ਪ੍ਰਦੂਸ਼ਣ ਤੇ ਇਸ ਦੀ ਸਫ਼ਾਈ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਧਿਰਾਂ ਭਾਜਪਾ ਤੇ ਕਾਂਗਰਸ ਦਰਮਿਆਨ ਅਹਿਮ ਮੁੱਦਾ ਸੀ।
ਵਿਰੋਧੀ ਪਾਰਟੀਆਂ ਨੇ ਯਮੁਨਾ ਵਿਚ ਪ੍ਰਦੂਸ਼ਣ ਦੇ ਮੁੱਦੇ ਉੱਤੇ ‘ਆਪ’ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮ ਕੇ ਨਿਸ਼ਾਨਾ ਬਣਾਇਆ।
ਮੁੱਖ ਮੰਤਰੀ ਰੇਖਾ ਗੁਪਤਾ ਨੇ ਪਹਿਲੀ ਕੈਬਨਿਟ ਬੈਠਕ ਤੋਂ ਪਹਿਲਾਂ ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸੱਚਦੇਵਾ ਤੇ ਆਪਣੇ ਕੈਬਨਿਟ ਸਾਥੀਆਂ ਪਰਵੇਸ਼ ਸਾਹਿਬ ਸਿੰਘ ਵਰਮਾ, ਆਸ਼ੀਸ਼ ਗੁਪਤਾ, ਮਨਜਿੰਦਰ ਸਿੰਘ ਸਿਰਸਾ, ਰਵਿੰਦਰ ਇੰਦਰਾਜ ਸਿੰਘ, ਕਪਿਲ ਮਿਸ਼ਰਾ ਤੇ ਪੰਕਜ ਕੁਮਾਰ ਸਿੰਘ ਨੂੰ ਨਾਲ ਲੈ ਕੇ ‘ਮਾਂ ਯਮੁਨਾ ਦੀ ਪੂਜਾ’ ਕੀਤੀ।
ਇਸ ਮੌਕੇ ਘਾਟ ’ਤੇ ਰਾਮ ਭਜਨ ਦਾ ਜਾਪ ਕੀਤਾ ਗਿਆ ਤੇ ‘ਜੈ ਸ੍ਰੀ ਰਾਮ’ ਤੇ ‘ਯਮੁਨਾ ਮਈਆ ਕੀ ਜੈ’ ਦੇ ਨਾਅਰੇ ਲਾਏ ਗਏ। ਇਸ ਤੋਂ ਪਹਿਲਾਂ ਅੱਜ ਦਿਨੇਂ ਸ਼ਾਲੀਮਾਰ ਬਾਗ਼ ਤੋਂ ਪਹਿਲੀ ਵਾਰ ਵਿਧਾਇਕ ਬਣੀ ਰੇਖਾ ਗੁਪਤਾ ਨੇ ਇਤਿਹਾਸਕ ਰਾਮਲੀਲਾ ਮੈਦਾਨ ਵਿਚ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਇਸ ਦੌਰਾਨ ਛੇ ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ। -ਪੀਟੀਆਈ
ਇਹ ਵੀ ਪੜ੍ਹੋ:
Delhi CM Oath: ਰੇਖਾ ਗੁਪਤਾ ਨੇ ਦਿੱਲੀ ਦੀ ਮੁੱਖ ਮੰਤਰੀ ਵਜੋਂ ਹਲਫ਼ ਲਿਆ, ਛੇ ਹੋਰ ਮੰਤਰੀਆਂ ਨੇ ਵੀ ਚੁੱਕੀ ਸਹੁੰ