REDDY-MURDER CASE : ਸੁਪਰੀਮ ਕੋਰਟ ਨੇ ਵਿਵੇਕਾਨੰਦ ਰੈਡੀ ਕਤਲ ਮਾਮਲੇ ’ਚ ਦੋਸ਼ੀ ਨੂੰ ਅੰਤਰਿਮ ਜ਼ਮਾਨਤ ਦਿੱਤੀ
ਸੁਪਰੀਮ ਕੋਰਟ ਨੇ ਸਾਬਕਾ ਕਾਂਗਰਸ ਸੰਸਦ ਮੈਂਬਰ ਵਾਈ ਐੱਸ ਵਿਵੇਕਾਨੰਦ ਰੈਡੀ ਦੇ ਕਤਲ ਮਾਮਲੇ ਦੇ ਇੱਕ ਦੋਸ਼ੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈ ਐਸ ਜਗਨ ਮੋਹਨ ਰੈਡੀ ਦੇ ਚਾਚਾ ਵਿਵੇਕਾਨੰਦ ਮਾਰਚ 2019 ਵਿੱਚ ਕਡਾਪਾ...
Advertisement
ਸੁਪਰੀਮ ਕੋਰਟ ਨੇ ਸਾਬਕਾ ਕਾਂਗਰਸ ਸੰਸਦ ਮੈਂਬਰ ਵਾਈ ਐੱਸ ਵਿਵੇਕਾਨੰਦ ਰੈਡੀ ਦੇ ਕਤਲ ਮਾਮਲੇ ਦੇ ਇੱਕ ਦੋਸ਼ੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈ ਐਸ ਜਗਨ ਮੋਹਨ ਰੈਡੀ ਦੇ ਚਾਚਾ ਵਿਵੇਕਾਨੰਦ ਮਾਰਚ 2019 ਵਿੱਚ ਕਡਾਪਾ ਜ਼ਿਲ੍ਹੇ ਦੇ ਪੁਲੀਵੇਂਦੁਲਾ ਵਿੱਚ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ ਸਨ।
Advertisement
ਕਤਲ ਕੇਸ ਦੀ ਜਾਂਚ ਸ਼ੁਰੂ ਵਿੱਚ ਸੂੂਬੇ ਦੇ ਅਪਰਾਧ ਜਾਂਚ ਵਿਭਾਗ ਦੀ ਇੱਕ ਵਿਸ਼ੇਸ਼ ਜਾਂਚ ਟੀਮ ਦੁਆਰਾ ਕੀਤੀ ਗਈ ਅਤੇ ਜੁਲਾਈ 2020 ਵਿੱਚ ਇਸਨੂੰ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤਾ ਗਿਆ। ਦੱਸ ਦਈਏ ਕਿ ਇਸ ਮਾਮਲੇ ਵਿੱਚ ਕਈ ਮੋੜ ਆਏ, ਜਿਸ ਨਾਲ ਇਸ ਕੇਸ ਵਿੱਚ ਰਾਜਨੀਤਿਕ ਉਦੇਸ਼ਾਂ ਦਾ ਸ਼ੱਕ ਪੈਦਾ ਹੋਇਆ।
Advertisement
Advertisement
×