ਧਮਾਕੇ ਤੋਂ ਬਾਅਦ ਲਾਲ ਕਿਲਾ ਪਹਿਲੇ ਵੱਡੇ ਸਮਾਗਮ ਲਈ ਤਿਆਰ, ਸੁਰੱਖਿਆ ਵਧਾਈ
ਲਾਲ ਕਿਲੇ ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਤੋਂ ਬਾਅਦ ਇਤਿਹਾਸਕ ਇਮਾਰਤ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਵਰ੍ਹੇਗੰਢ ਮਨਾਉਣ ਲਈ ਇੱਕ ਮੈਗਾ ਸਮਾਗਮ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਦਿੱਲੀ ਪੁਲੀਸ ਨੇ ਲਗਪਗ 50,000 ਹਾਜ਼ਰੀਨ...
Advertisement
ਲਾਲ ਕਿਲੇ ਨੇੜੇ 10 ਨਵੰਬਰ ਨੂੰ ਹੋਏ ਧਮਾਕੇ ਤੋਂ ਬਾਅਦ ਇਤਿਹਾਸਕ ਇਮਾਰਤ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹਾਦਤ ਵਰ੍ਹੇਗੰਢ ਮਨਾਉਣ ਲਈ ਇੱਕ ਮੈਗਾ ਸਮਾਗਮ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ। ਦਿੱਲੀ ਪੁਲੀਸ ਨੇ ਲਗਪਗ 50,000 ਹਾਜ਼ਰੀਨ ਦੀ ਭੀੜ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰ ਦਿੱਤਾ ਹੈ।
ਦਿੱਲੀ ਸਰਕਾਰ 23 ਤੋਂ 25 ਨਵੰਬਰ ਤੱਕ ਇੱਥੇ ਕੀਰਤਨ ਦਰਬਾਰ ਦੀ ਮੇਜ਼ਬਾਨੀ ਕਰੇਗੀ, ਜਿਸ ਵਿੱਚ ਕਈ ਸ਼ਖਸੀਅਤਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਡੀ ਐੱਸ ਜੀ ਐੱਮ ਸੀ (DSGMC) ਦੇ ਸਕੱਤਰ ਜਸਮੈਨ ਸਿੰਘ ਨੋਨੀ ਅਨੁਸਾਰ ਰਾਸ਼ਟਰਪਤੀ ਦਰੌਪਦੀ ਮੁਰਮੂ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਸਮਾਗਮ ਵਿੱਚ ਸ਼ਾਮਲ ਹੋ ਸਕਦੇ ਹਨ।
ਇੱਕ ਆਤਮਘਾਤੀ ਹਮਲਾਵਰ ਵੱਲੋਂ ਲਾਲ ਕਿਲਾ ਨਜ਼ਦੀਕ ਕੀਤੇ ਗਏ ਧਮਾਕੇ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਵੀਰਵਾਰ ਤੋਂ ਸਮਾਗਮ ਦੀ ਸ਼ੁਰੂਆਤ ਕਰ ਦਿੱਤੀ ਹੈ। ਲਾਲ ਕਿਲੇ ਦੇ ਅੰਦਰ ਅਤੇ ਆਸ-ਪਾਸ ਸੁਰੱਖਿਆ ਪ੍ਰਬੰਧਾਂ ਨੂੰ ਮਹੱਤਵਪੂਰਨ ਤੌਰ ’ਤੇ ਮਜ਼ਬੂਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਸਮਾਰਕ ਵੱਲ ਜਾਣ ਵਾਲੇ ਰਸਤੇ ’ਤੇ 25 ਵਾਧੂ ਸੀ ਸੀ ਟੀ ਵੀ ਕੈਮਰੇ ਲਗਾਏ ਹਨ, ਜਦੋਂ ਕਿ ਡੀ ਐਸ ਜੀ ਐਮ ਸੀ ਨੇ ਚੌਵੀ ਘੰਟੇ ਨਿਗਰਾਨੀ ਬਣਾਈ ਰੱਖਣ ਲਈ 250 ਤੋਂ 300 ਕੈਮਰੇ ਲਗਾਏ ਹਨ।
Advertisement
Advertisement
×

