ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Red Fort Blast row: ਮੁਲਜ਼ਮ ਜਸੀਰ ਵਾਨੀ ਦੀ ਐੱਨ ਆਈ ਏ ਹਿਰਾਸਤ 7 ਦਿਨਾਂ ਲਈ ਵਧਾਈ

Red Fort Blast row:  ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਲਾਲ ਕਿਲ੍ਹਾ ਧਮਾਕਾ ਕੇਸ ਦੇ ਮੁੱਖ ਮੁਲਜ਼ਮ ਜਸੀਰ ਬਿਲਾਲ ਵਾਨੀ ਦੀ ਐੱਨ ਆਈ ਏ ਹਿਰਾਸਤ ਸੱਤ ਦਿਨਾਂ ਲਈ ਵਧਾ ਦਿੱਤੀ ਹੈ। ਉਸਦੀ ਮੌਜੂਦਾ 7 ਦਿਨਾਂ ਦੀ ਹਿਰਾਸਤ ਅੱਜ ਖਤਮ...
Advertisement
Red Fort Blast row:  ਦਿੱਲੀ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਲਾਲ ਕਿਲ੍ਹਾ ਧਮਾਕਾ ਕੇਸ ਦੇ ਮੁੱਖ ਮੁਲਜ਼ਮ ਜਸੀਰ ਬਿਲਾਲ ਵਾਨੀ ਦੀ ਐੱਨ ਆਈ ਏ ਹਿਰਾਸਤ ਸੱਤ ਦਿਨਾਂ ਲਈ ਵਧਾ ਦਿੱਤੀ ਹੈ। ਉਸਦੀ ਮੌਜੂਦਾ 7 ਦਿਨਾਂ ਦੀ ਹਿਰਾਸਤ ਅੱਜ ਖਤਮ ਹੋਣ ਦੇ ਮੱਦੇਨਜ਼ਰ ਵਾਨੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।

ਜੰਮੂ ਅਤੇ ਕਸ਼ਮੀਰ ਦੇ ਅਨੰਤਨਾਗ ਦੇ ਕਾਜ਼ੀਗੁੰਡ ਦੇ ਵਸਨੀਕ ਵਾਨੀ ਨੂੰ ਐੱਨ ਆਈ ਏ ਵੱਲੋਂ 17 ਨਵੰਬਰ ਨੂੰ ਸ੍ਰੀਨਗਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਨੇ ਡਰੋਨਾਂ ਨੂੰ ਸੋਧ ਕੇ ਹਮਲੇ ਕਰਨ ਲਈ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਅਤੇ ਦਿੱਲੀ ਵਿੱਚ ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਹੋਏ ਘਾਤਕ ਕਾਰ ਬੰਬ ਧਮਾਕੇ, ਜਿਸ ਵਿੱਚ 13 ਲੋਕ ਮਾਰੇ ਗਏ ਸਨ, ਤੋਂ ਪਹਿਲਾਂ ਰਾਕੇਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਹੁਣ ਤੱਕ ਐੱਨ ਆਈ ਏ ਨੇ ਇਸ ਮਾਮਲੇ ਵਿੱਚ ਵਾਈਟ-ਕਾਲਰ ਅਤਿਵਾਦੀ ਮਾਡਿਊਲ ਨਾਲ ਜੁੜੇ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
Advertisement
Advertisement
Tags :
Delhi BlastDelhi Blast News UpdateRed Fort Blast row
Show comments