Red Fort Blast: ਦਿੱਲੀ ਪੁਲੀਸ ਵੱਲੋਂ ਅਪਰਾਧਿਕ ਸਾਜ਼ਿਸ਼ ਤਹਿਤ ਨਵੀਂ ਐੱਫ ਆਈ ਆਰ ਦਰਜ
ਦਿੱਲੀ ਪੁਲੀਸ ਨੇ ਸ਼ਨਿਚਰਵਾਰ ਨੂੰ ਲਾਲ ਕਿਲ੍ਹੇ ਬੰਬ ਧਮਾਕੇ ਦੀ ਜਾਂਚ ਵਿੱਚ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਇੱਕ ਨਵੀਂ ਐੱਫ ਆਈ ਆਰ ਦਰਜ ਕੀਤੀ ਹੈ। ਇਹ ਨਵੀਂ ਐੱਫ ਆਈ ਆਰ ਇਤਿਹਾਸਕ ਲਾਲ ਕਿਲ੍ਹਾ ਖੇਤਰ ਨੇੜੇ 10 ਨਵੰਬਰ ਨੂੰ ਹੋਏ ਕਾਰ ਬੰਬ ਧਮਾਕੇ ਤੋਂ ਕੁਝ ਦਿਨਾਂ ਬਾਅਦ ਦਰਜ...
ਨਵੀਂ ਦਿੱਲੀ ਵਿੱਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਨੇੜੇ ਹੋਏ ਧਮਾਕੇ ਤੋਂ ਬਾਅਦ ਘੇਰਾਬੰਦੀ ਕੀਤੇ ਗਏ ਖੇਤਰ ਵਿੱਚ ਸੜੇ ਹੋਏ ਵਾਹਨ। ਪੀਟੀਆਈ
Advertisement
ਦਿੱਲੀ ਪੁਲੀਸ ਨੇ ਸ਼ਨਿਚਰਵਾਰ ਨੂੰ ਲਾਲ ਕਿਲ੍ਹੇ ਬੰਬ ਧਮਾਕੇ ਦੀ ਜਾਂਚ ਵਿੱਚ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਇੱਕ ਨਵੀਂ ਐੱਫ ਆਈ ਆਰ ਦਰਜ ਕੀਤੀ ਹੈ।
ਇਹ ਨਵੀਂ ਐੱਫ ਆਈ ਆਰ ਇਤਿਹਾਸਕ ਲਾਲ ਕਿਲ੍ਹਾ ਖੇਤਰ ਨੇੜੇ 10 ਨਵੰਬਰ ਨੂੰ ਹੋਏ ਕਾਰ ਬੰਬ ਧਮਾਕੇ ਤੋਂ ਕੁਝ ਦਿਨਾਂ ਬਾਅਦ ਦਰਜ ਕੀਤੀ ਗਈ ਹੈ।
Advertisement
ਇਸ ਦੌਰਾਨ ਧਮਾਕੇ ਤੋਂ ਬਾਅਦ ਲਾਲ ਕਿਲ੍ਹੇ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ, ਅਧਿਕਾਰੀਆਂ ਵੱਲੋਂ ਦਾਖਲਾ ਸਥਾਨਾਂ ਅਤੇ ਆਸ-ਪਾਸ ਦੇ ਇਲਾਕਿਆਂ 'ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।
Advertisement
ਸੂਤਰਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਨੈਸ਼ਨਲ ਮੈਡੀਕਲ ਕਮਿਸ਼ਨ (ਐਨ.ਐਮ.ਸੀ.) ਨੇ ਜੰਮੂ-ਕਸ਼ਮੀਰ ਦੇ ਚਾਰ ਡਾਕਟਰਾਂ - ਡਾ. ਮੁਜ਼ੱਫਰ ਅਹਿਮਦ, ਡਾ. ਅਦੀਲ ਅਹਿਮਦ ਰਾਠਰ, ਡਾ. ਮੁਜ਼ਮਿਲ ਸ਼ਕੀਲ ਅਤੇ ਡਾ. ਸ਼ਾਹੀਨ ਸਈਦ - ਦੀ ਰਜਿਸਟ੍ਰੇਸ਼ਨ ਇੰਡੀਅਨ ਮੈਡੀਕਲ ਰਜਿਸਟਰ/ਨੈਸ਼ਨਲ ਮੈਡੀਕਲ ਰਜਿਸਟਰ ਵਿੱਚੋਂ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਸੀ। ਸਾਰੇ ਰਾਜ ਮੈਡੀਕਲ ਕੌਂਸਲਾਂ ਨੂੰ ਇਸ ਫੈਸਲੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
Advertisement
×

