ਲਾਲ ਕਿਲ੍ਹਾ ਧਮਾਕਾ ਕੇਸ: ਸ਼ੋਇਬ ਦੀ ਐੱਨ ਆਈ ਏ ਹਿਰਾਸਤ 10 ਦਿਨ ਵਧਾਈ
ਕੌਮੀ ਜਾਂਚ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਲਾਲ ਕਿਲ੍ਹਾ ਧਮਾਕਾ ਕੇਸ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਸ਼ੋਇਬ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਮੁਲਜ਼ਮ ਨੂੰ 10 ਦਿਨਾਂ ਦੀ ਐੱਨ ਆਈ ਏ ਹਿਰਾਸਤ...
Advertisement
ਕੌਮੀ ਜਾਂਚ ਏਜੰਸੀ (NIA) ਨੇ ਸ਼ੁੱਕਰਵਾਰ ਨੂੰ ਲਾਲ ਕਿਲ੍ਹਾ ਧਮਾਕਾ ਕੇਸ ਦੇ ਸਬੰਧ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਸ਼ੋਇਬ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਮੁਲਜ਼ਮ ਨੂੰ 10 ਦਿਨਾਂ ਦੀ ਐੱਨ ਆਈ ਏ ਹਿਰਾਸਤ ਪੂਰੀ ਹੋਣ 'ਤੇ ਦੁਪਹਿਰ 12.50 ਵਜੇ ਦੇ ਕਰੀਬ ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੇ ਸਾਹਮਣੇ ਪੇਸ਼ ਕੀਤਾ ਗਿਆ।
Advertisement
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਵੱਲੋਂ ਉਸ ਦੀ ਹਿਰਾਸਤੀ ਪੁੱਛਗਿੱਛ ਵਧਾਉਣ ਦੀ ਮੰਗ ਕੀਤੀ। ਇਸ ਦੌਰਾਨ ਦਿੱਲੀ ਦੀ ਅਦਾਲਤ ਨੇ ਦੋਸ਼ੀ ਸ਼ੋਇਬ ਦੀ ਐੱਨਆਈਏ ਹਿਰਾਸਤ 10 ਦਿਨਾਂ ਲਈ ਵਾਧਾ ਕੀਤਾ ਹੈ। ਜ਼ਿਕਰਯੋਗ ਹੈ ਕਿ 10 ਨਵੰਬਰ ਨੂੰ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਵਿੱਚ 15 ਲੋਕਾਂ ਦੀ ਜਾਨ ਚਲੀ ਗਈ ਸੀ।
Advertisement
Advertisement
×

