DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ: ਮੋਦੀ

ਟਰੰਪ ਵੱਲੋਂ ਭਾਰਤ 'ਤੇ ਵਾਧੂ ਟੈਰਿਫ ਲਗਾਉਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸਖ਼ਤ ਰੁਖ਼
  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਆਪਣੇ ਕਿਸਾਨਾਂ, ਮਛੇਰਿਆਂ ਤੇ ਡੇਅਰੀ ਪਾਲਕਾਂ ਦੇ ਹਿੱਤਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ ਤੇ ਉਹ ਇਸ ਲਈ ਕੋਈ ਵੀ ਕੀਮਤ ਤਾਰਨ ਲਈ ਤਿਆਰ ਹੈ। ਸ੍ਰੀ ਮੋਦੀ ਨੇ ਕਿਹਾ, ‘‘ਸਾਡੇ ਲਈ ਕਿਸਾਨਾਂ ਦਾ ਹਿੱਤ ਸਭ ਤੋਂ ਵੱਡੀ ਤਰਜੀਹ ਹੈ। ਭਾਰਤ ਕਦੇ ਵੀ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਦੇ ਹਿੱਤਾਂ ਨਾਲ ਸਮਝੌਤਾ ਨਹੀਂ ਕਰੇਗਾ। ਮੇਰਾ ਮੰਨਣਾ ਹੈ ਕਿ, ਨਿੱਜੀ ਤੌਰ ’ਤੇ ਮੈਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ, ਅਤੇ ਮੈਂ ਇਸ ਲਈ ਤਿਆਰ ਹਾਂ।’’

ਪ੍ਰਧਾਨ ਮੰਤਰੀ ਇਥੇ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਮਰਹੂਮ ਐੱਮਐੱਸ ਸਵਾਮੀਨਾਥਨ ਦੀ ਜਨਮ ਸ਼ਤਾਬਦੀ ਮੌਕੇ ਤਿੰਨ-ਰੋਜ਼ਾ ਗਲੋਬਲ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੀਆਂ ਇਹ ਟਿੱਪਣੀਆਂ ਅਮਰੀਕਾ ਵੱਲੋਂ ਭਾਰਤ ਤੋਂ ਦਰਾਮਦ ਵਸਤਾਂ, ਜਿਨ੍ਹਾਂ ਵਿੱਚ ਖੇਤੀਬਾੜੀ ਉਤਪਾਦ ਵੀ ਸ਼ਾਮਲ ਹਨ, ’ਤੇ ਟੈਰਿਫ ਨੂੰ 50 ਪ੍ਰਤੀਸ਼ਤ ਤੱਕ ਵਧਾਉਣ ਦੇ ਐਲਾਨ ਦੇ ਪਿਛੋਕੜ ਵਿੱਚ ਆਈਆਂ ਹਨ। ਮੋਦੀ ਨੇ ਮਹਾਨ ਵਿਗਿਆਨੀ ਦੇ ਸਨਮਾਨ ਵਿੱਚ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਕੀਤੀ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਨ ਵਿਗਿਆਨੀ ਦੇ ਸਨਮਾਨ ਵਿੱਚ ਡਾਕ ਟਿਕਟ ਤੇ ਯਾਦਗਾਰੀ ਸਿੱਕਾ ਜਾਰੀ ਕਰਦੇ ਹੋਏ। ਫੋੋਟੋ: ਪੀਟੀਆਈ

ਡਾ.ਐੱਮਐੱਸ.ਸਵਾਮੀਨਾਥਨ ਇੱਕ ਪ੍ਰਸਿੱਧ ਭਾਰਤੀ ਜੈਨੇਟਿਕਸਿਸਟ ਅਤੇ ਖੇਤੀਬਾੜੀ ਵਿਗਿਆਨੀ ਸਨ, ਜਿਨ੍ਹਾਂ ਨੂੰ 1960 ਦੇ ਦਹਾਕੇ ਦੌਰਾਨ ਉੱਚ-ਉਪਜ ਦੇਣ ਵਾਲੀਆਂ ਕਣਕ ਦੀਆਂ ਕਿਸਮਾਂ ਅਤੇ ਆਧੁਨਿਕ ਖੇਤੀ ਤਕਨੀਕਾਂ ਪੇਸ਼ ਕਰਕੇ ਭਾਰਤੀ ਖੇਤੀਬਾੜੀ ਨੂੰ ਬਦਲਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਲਈ ਭਾਰਤ ਵਿੱਚ ‘ਹਰੀ ਕ੍ਰਾਂਤੀ ਦੇ ਪਿਤਾਮਾ’ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਕੰਮ ਨੇ ਭਾਰਤ ਵਿੱਚ ਭੋਜਨ ਉਤਪਾਦਨ ਵਿੱਚ ਮਹੱਤਵਪੂਰਨ ਵਾਧਾ ਕੀਤਾ ਅਤੇ ਕਿਸਾਨਾਂ ਵਿੱਚ ਗਰੀਬੀ ਦੂਰ ਕੀਤੀ। ਸਵਾਮੀਨਾਥਨ ਦਾ ਜਨਮ 7 ਅਗਸਤ, 1925 ਨੂੰ ਕੁੰਭਾਕੋਨਮ ਵਿੱਚ ਹੋਇਆ ਸੀ ਅਤੇ 28 ਸਤੰਬਰ, 2023 ਨੂੰ ਚੇਨਈ, ਤਾਮਿਲਨਾਡੂ ਵਿੱਚ 98 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

Advertisement
×