RDX ਦੀ ਕਾਲ ਨੇ ਦਿੱਲੀ ਦੇ ਭੋਗਲ ਇਲਾਕੇ ਵਿੱਚ ਮਚਾਈ ਹਲਚਲ !
ਦੱਖਣ-ਪੂਰਬੀ ਦਿੱਲੀ ਦੇ ਭੋਗਲ ਇਲਾਕੇ ਵਿੱਚ ਇੱਕ ਕਾਰ ਵਿੱਚ ਆਰ.ਡੀ.ਐਕਸ. (RDX) ਹੋਣ ਬਾਰੇ ਆਈ ਇੱਕ ਕਾਲ ਨੇ ਇਲਾਕੇ ਵਿੱਚ ਅਫਰਾ-ਤਫ਼ਰੀ ਮਚਾ ਦਿੱਤੀ। ਹਾਲਾਂਕਿ ਪੁਲੀਸ ਨੇ ਦੱਸਿਆ ਕਿ ਇਹ ਕਾਲ ਬਾਅਦ ਵਿੱਚ ਝੂਠ ਨਿਕਲੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ...
Advertisement
ਦੱਖਣ-ਪੂਰਬੀ ਦਿੱਲੀ ਦੇ ਭੋਗਲ ਇਲਾਕੇ ਵਿੱਚ ਇੱਕ ਕਾਰ ਵਿੱਚ ਆਰ.ਡੀ.ਐਕਸ. (RDX) ਹੋਣ ਬਾਰੇ ਆਈ ਇੱਕ ਕਾਲ ਨੇ ਇਲਾਕੇ ਵਿੱਚ ਅਫਰਾ-ਤਫ਼ਰੀ ਮਚਾ ਦਿੱਤੀ। ਹਾਲਾਂਕਿ ਪੁਲੀਸ ਨੇ ਦੱਸਿਆ ਕਿ ਇਹ ਕਾਲ ਬਾਅਦ ਵਿੱਚ ਝੂਠ ਨਿਕਲੀ।
ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਕਰੀਬ 6 ਵਜੇ ਇੱਕ ਸਥਾਨਕ ਵਿਅਕਤੀ ਨੇ ਜੰਮੂ-ਕਸ਼ਮੀਰ ਨੰਬਰ ਪਲੇਟ ਵਾਲੀ ਇੱਕ ਕਾਰ ਪਾਰਕ ਕੀਤੀ ਦੇਖ ਕੇ ਪੁਲੀਸ ਨੂੰ ਫੋਨ ਕੀਤਾ।
Advertisement
ਅਧਿਕਾਰੀ ਨੇ ਦੱਸਿਆ ਕਿ ਇਲਾਕੇ ਵਿੱਚ ਭੇਜੀ ਗਈ ਪੁਲੀਸ ਟੀਮ ਨੇ ਕਾਰ ਦੀ ਜਾਂਚ ਕੀਤੀ ਅਤੇ ਉਸ ਵਿੱਚ ਸਿਰਫ਼ ਕਾਰਪੇਟ ਅਤੇ ਬੋਰੀਆਂ ਮਿਲੀਆਂ।
ਉਨ੍ਹਾਂ ਕਿਹਾ, “ਵਾਹਨ ਦੇ ਮਾਲਕ ਦੀ ਪਛਾਣ ਕਰ ਲਈ ਗਈ ਹੈ ਅਤੇ ਤਸਦੀਕ ਕੀਤੀ ਗਈ ਹੈ। ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ। ਸਥਿਤੀ ਆਮ ਹੈ।”ਪੁਲੀਸ ਨੇ ਦੱਸਿਆ ਕਿ ਡਰਾਈਵਰ ਦੇ ਕਾਗਜ਼ਾਤ ਦੀ ਤਸਦੀਕ ਕਰਨ ਤੋਂ ਬਾਅਦ ਕਾਰ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ।
Advertisement
