ਹਵਾਈ ਜਹਾਜ਼ ’ਚ ਨੁਕਸ ਕਾਰਨ ਆਰ ਏ ਟੀ ਨਹੀਂ ਲਾਇਆ: ਏਅਰ ਇੰਡੀਆ
ਇੰਜਣ ਫੇਲ੍ਹ ਹੋਣ ਦੀ ਸਥਿਤੀ ਵਿਚ ਵਰਤਿਆ ਜਾਂਦਾ ਹੈ ਰੈਮ ਏਅਰ ਟਰਬਾੲੀਨ
RAT deployment on plane was 'neither due to a system fault nor pilot action': Air India ਏਅਰ ਇੰਡੀਆ ਨੇ ਅੱਜ ਕਿਹਾ ਕਿ 4 ਅਕਤੂਬਰ ਨੂੰ ਏਅਰ ਇੰਡੀਆ ਦੇ ਡਰੀਮਲਾਈਨਰ ਜਹਾਜ਼ ਵਿੱਚ ਰੈਮ ਏਅਰ ਟਰਬਾਈਨ (ਆਰ ਏ ਟੀ) ਲਾਉਣ ਦਾ ਫੈਸਲਾ ਨਾ ਸਿਸਟਮ ਦੇ ਨੁਕਸ ਤੇ ਨਾ ਪਾਇਲਟ ਦੇ ਕਹਿਣ ’ਤੇ ਕੀਤਾ ਗਿਆ ਸੀ। ਏਅਰਲਾਈਨ ਨੇ ਕਿਹਾ ਕਿ ਇਹ ਖੁਲਾਸਾ ਸ਼ੁਰੂਆਤੀ ਜਾਂਚ ਤੋਂ ਹੋਇਆ ਹੈ। ਜ਼ਿਕਰਯੋਗ ਹੈ ਕਿ ਰੈਮ ਏਅਰ ਟਰਬਾਈਨ ਆਮ ਤੌਰ ’ਤੇ ਇੰਜਣ ਫੇਲ੍ਹ ਹੋਣ ਦੀ ਸਥਿਤੀ ਵਿੱਚ ਵਰਤਿਆ ਜਾਂਦਾ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਏਅਰ ਇੰਡੀਆ ਦੇ 4 ਅਕਤੂਬਰ ਨੂੰ ਬਰਮਿੰਘਮ ਹਵਾਈ ਅੱਡੇ ’ਤੇ ਉਤਰਨ ਤੋਂ ਕੁਝ ਸਕਿੰਟ ਪਹਿਲਾਂ ਬੋਇੰਗ 787-8 ਡਰੀਮਲਾਈਨਰ ਜਹਾਜ਼ ਵਿੱਚ ਰੈਮ ਏਅਰ ਟਰਬਾਈਨ ਇੰਸਟਾਲ ਕਰ ਦਿੱਤਾ ਗਿਆ ਸੀ ਤੇ ਅੰਮ੍ਰਿਤਸਰ ਤੋਂ ਆ ਰਹੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਕਰਵਾਈ ਗਈ ਸੀ।
ਏਅਰਲਾਈਨ ਨੇ ਕਿਹਾ ਕਿ ਉਸ ਨੇ ਇਸ ਘਟਨਾ ਬਾਰੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੂੰ ਸੂਚਿਤ ਕੀਤਾ ਅਤੇ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰੈਗੂਲੇਟਰ ਨੂੰ ਮੁੱਢਲੀ ਰਿਪੋਰਟ ਸੌਂਪ ਦਿੱਤੀ।
ਏਅਰ ਇੰਡੀਆ ਦਾ ਅੱਜ ਇਹ ਬਿਆਨ ਇਸ ਕਰ ਕੇ ਆਇਆ ਕਿਉਂਕਿ ਫੈਡਰੇਸ਼ਨ ਆਫ ਇੰਡੀਅਨ ਪਾਇਲਟਸ (ਐਫਆਈਪੀ) ਨੇ ਅੱਜ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਏਅਰਲਾਈਨ ਦੇ ਡਰੀਮਲਾਈਨਰਜ਼ ਦੇ ਪੂਰੇ ਫਲੀਟ ਨੂੰ ਨਾ ਚਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਤਕਨੀਕੀ ਸਮੱਸਿਆਵਾਂ ਨਾਲ ਜੂਝ ਰਹੇ ਇਨ੍ਹਾਂ ਜਹਾਜ਼ਾਂ ਨੂੰ ਹਾਲ ਦੀ ਘੜੀ ਨਾ ਚਲਾਇਆ ਜਾਵੇ।