ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਨੇ ਦਿੱਲੀ ਵਿੱਚ ਪ੍ਰਦੂਸ਼ਣ ਘਟਾਇਆ

ਕੌਮੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਕਈ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਹਾਲਾਂਕਿ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ ਪਰ ਇਸ ਮੀਂਹ ਨੇ ਦਿੱਲੀ ਦੇ ਅਸਮਾਨ ਉੱਪਰੋਂ ਪ੍ਰਦੂਸ਼ਣ ਨੂੰ ਸਾਫ਼ ਕਰ ਦਿੱਤਾ ਹੈ। ਅੱਜ ਮੌਸਮ ਵਿੱਚ ਠੰਡਕ ਮਹਿਸੂਸ ਕੀਤੀ ਗਈ...
Advertisement

ਕੌਮੀ ਰਾਜਧਾਨੀ ਦੇ ਕੁਝ ਇਲਾਕਿਆਂ ਵਿੱਚ ਕਈ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਹਾਲਾਂਕਿ ਲੋਕਾਂ ਨੂੰ ਪ੍ਰੇਸ਼ਾਨੀ ਹੋਈ ਹੈ ਪਰ ਇਸ ਮੀਂਹ ਨੇ ਦਿੱਲੀ ਦੇ ਅਸਮਾਨ ਉੱਪਰੋਂ ਪ੍ਰਦੂਸ਼ਣ ਨੂੰ ਸਾਫ਼ ਕਰ ਦਿੱਤਾ ਹੈ। ਅੱਜ ਮੌਸਮ ਵਿੱਚ ਠੰਡਕ ਮਹਿਸੂਸ ਕੀਤੀ ਗਈ ਤੇ ਤਾਪਮਾਨ 24 ਡਿਗਰੀ ਤੋਂ 32 ਡਿਗਰੀ ਦੇ ਵਿਚਕਾਰ ਰਿਹਾ। ਸ਼ਹਿਰ ਦੀ ਹਵਾ ਦੀ ਗੁਣਵੱਤਾ ਵਿੱਚ ਕਾਫ਼ੀ ਸੁਧਾਰ ਹੋਇਆ ਹੈ, ਕੱਲ੍ਹ ਦਾ ਹਵਾ ਗੁਣਵੱਤਾ ਸੂਚਕਾਂਕ 43 ’ਤੇ ਹੈ, ਜੋ ‘ਚੰਗੀ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ, ਜਦੋਂ ਕਿ ਮੌਸਮ ਬਾਰੇ ਅੱਜ ਦਾ ਅਨੁਮਾਨ ਦਿਨ ਭਰ ਦਰਮਿਆਨਾ ਮੀਂਹ ਅਤੇ ਬੱਦਲਵਾਈ ਦਾ ਸੰਕੇਤ ਦਿੰਦਾ ਹੈ। ਹਵਾ ਦੀ ਗਤੀ 14.4 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਮੱਧਮ ਹੁੰਦੀ ਹੈ। ਕੱਲ੍ਹ ਨਵੀਂ ਦਿੱਲੀ ਵਿੱਚ ਹਫ਼ਤੇ ਦਾ ਸਭ ਤੋਂ ਸਾਫ਼ ਹਵਾ ਵਾਲਾ ਦਿਨ ਸੀ। ਪਿਛਲੇ ਕੁਝ ਦਿਨਾਂ ਦੌਰਾਨ ਦਿੱਲੀ ਅਤੇ ਨੇੜਲੇ ਇਲਾਕਿਆਂ ਵਿੱਚ ਰੁਕ ਰੁਕ ਰੇ ਪੈ ਰਹੇ ਮੀਂਹ ਕਾਰਨ ਕੌਮੀ ਰਾਜਧਾਨੀ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ।

Advertisement
Advertisement
Show comments