ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੱਲੀ ’ਚ ਮੀਂਹ ਕਾਰਨ ਜ਼ਿੰਦਗੀ ਲੀਹੋਂ ਲੱਥੀ

ਸੜਕਾਂ ’ਤੇ ਭਰੇ ਪਾਣੀ ਕਾਰਨ ਆਵਾਜਾਈ ਪ੍ਰਭਾਵਿਤ, ਵਾਹਨਾਂ ਦੀਆਂ ਲੱਗੀਆਂ ਲੰਮੀਆਂ ਕਤਾਰਾਂ
ਸੜਕ ’ਤੇ ਭਰੇ ਪਾਣੀ ’ਚੋਂ ਲੰਘਦੇ ਹੋਏ ਰਾਹਗੀਰ। -ਫ਼ੋਟੋ: ਪੀਟੀਆਈ
Advertisement

ਕੌਮੀ ਰਾਜਧਾਨੀ ਵਿੱਚ ਅੱਜ ਮੀਂਹ ਪੈਣ ਨਾਲ ਨੀਵੀਆਂ ਥਾਵਾਂ ’ਤੇ ਪਾਣੀ ਭਰ ਗਿਆ, ਜਿਸ ਕਾਰਨ ਦਿੱਲੀ ਅੰਦਰ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਕਈ ਥਾਵਾਂ ਉੱਪਰ ਜਾਮ ਲੱਗ ਗਏ ਜਿਸ ਕਾਰਨ ਲੋਕਾਂ ਨੂੰ ਮੁਸਿਬਤਾਂ ਦਾ ਸਾਹਮਣਾ ਕਰਨਾ ਪਿਆ। ਭਾਰੀ ਮੀਂਹ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ। ਦਿੱਲੀ-ਨੋਇਡਾ-ਡਾਇਰੈਕਟ (ਡੀਐੱਨਡੀ) ਫਲਾਈਵੇਅ, ਮਥੁਰਾ ਰੋਡ, ਵਿਕਾਸ ਮਾਰਗ, ਆਈਐੱਸਬੀਟੀ, ਗੀਤਾ ਕਲੋਨੀ ਅਤੇ ਰਾਜਾਰਾਮ ਕੋਹਲੀ ਮਾਰਗ ’ਤੇ ਯਾਤਰੀਆਂ ਨੂੰ ਵੱਡੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਬਦਰਪੁਰ ਤੋਂ ਆਸ਼ਰਮ ਰੂਟ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਦਫ਼ਤਰ ਜਾਣ ਵਾਲਿਆਂ ਅਤੇ ਸਕੂਲ ਬੱਸਾਂ ਨੂੰ ਦੇਰੀ ਹੋਈ। ਗੋਬਿੰਦਪੁਰੀ ਵਿੱਚ ਵੀ ਟਰੈਫ਼ਿਕ ਜਾਮ ਹੋ ਗਿਆ। ਭਾਰਤੀ ਮੌਸਮ ਵਿਭਾਗ ਨੇ ਅੱਜ ਰਾਸ਼ਟਰੀ ਰਾਜਧਾਨੀ ਲਈ ਪੀਲਾ ਅਲਰਟ ਜਾਰੀ ਕੀਤਾ ਸੀ। ਸੰਗਮ ਵਿਹਾਰ ਨੀਮ ਚੌਕ ਰੋਡ ਉੱਪਰ ਪਾਣੀ ਭਰ ਗਿਆ ਅਤੇ ਦੋ ਪਹੀਆ ਚਾਰ ਪਹੀਆ ਗੱਡੀਆਂ ਨੂੰ ਪਾਣੀ ਨਾਲ ਭਰੀਆਂ ਸੜਕਾਂ ਉਪਰੋਂ ਦੀ ਲੰਘਣਾ ਪਿਆ। ਮੌਸਮ ਵਿਭਾਗ ਮੁਤਾਬਕ ਸਵੇਰੇ 8:30 ਵਜੇ ਨਮੀ 92% ਸੀ। ਘੱਟੋ-ਘੱਟ ਤਾਪਮਾਨ 26.2 ਡਿਗਰੀ ਸੀ ਜੋ ਆਮ ਨਾਲੋਂ 0.3 ਡਿਗਰੀ ਘੱਟ ਸੀ, ਜਿਸ ਦੇ ਨਾਲ ਵੱਧ ਤੋਂ ਵੱਧ ਅਨੁਮਾਨ ਕਰੀਬ 34 ਡਿਗਰੀ ਸੀ। ਮੌਸਮ ਵਿਭਾਗ ਮੁਤਾਬਕ ਸਵੇਰੇ 8:30 ਵਜੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਪਿਆ। ਪਿਛਲੇ 24 ਘੰਟਿਆਂ ਵਿੱਚ ਸਫਦਰਜੰਗ ਵਿੱਚ 13.4 ਮਿਲੀਮੀਟਰ, ਪਾਲਮ ਵਿੱਚ 6.2 ਮਿਲੀਮੀਟਰ, ਲੋਧੀ ਰੋਡ ਵਿੱਚ 9.8 ਮਿਲੀਮੀਟਰ, ਰਿਜ ਵਿੱਚ 1.8 ਮਿਲੀਮੀਟਰ ਅਤੇ ਆਯਾ ਨਗਰ ਵਿੱਚ 29.3 ਮਿਲੀਮੀਟਰ ਮੀਂਹ ਪਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ ਸਵੇਰੇ 9 ਵਜੇ ਤੱਕ ਸ਼ਹਿਰ ਦੀ ਹਵਾ ਗੁਣਵੱਤਾ (ਏਕਿਊਆਈ) 110 ਰਹੀ, ਜੋ ਦਰਮਿਆਨੀ ਸ਼੍ਰੇਣੀ ਵਿੱਚ ਦਰਜ ਕੀਤਾ ਜਾਂਦਾ ਹੈ। ਕੌਮੀ ਰਾਜਧਾਨੀ ਵਿੱਚ ਭਾਰੀ ਮੀਂਹ ਦੇ ਵਿਚਕਾਰ ਦਿੱਲੀ ਹਵਾਈ ਅੱਡੇ ਦੇ ਪ੍ਰਬੰਧਕਾਂ ਵੱਲੋਂ ਸਵੇਰੇ 10:39 ਵਜੇ ਯਾਤਰੀਆਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ। ਭਾਰਤੀ ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਅਨੁਸਾਰ ਦਿੱਲੀ ਵਿੱਚ ਮੌਸਮ ਖਰਾਬ ਰਹਿਣ ਦੀ ਉਮੀਦ ਹੈ। ਹਾਲਾਂਕਿ, ਦਿੱਲੀ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਇਸ ਸਮੇਂ ਆਮ ਹੈ। ਉਡਾਣਾਂ ਬਾਰੇ ਨਵੀਂ ਜਾਣਕਾਰੀ ਲਈ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀਆਂ ਸਬੰਧਤ ਏਅਰਲਾਈਨਾਂ ਨਾਲ ਸੰਪਰਕ ਕਰਨ।

Advertisement
Advertisement
Show comments