ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

QS Ranking: ਏਸ਼ੀਆ ਦੇ ਚੋਟੀ ਦੇ 100 ਸੰਸਥਾਨਾਂ ਵਿੱਚ ਭਾਰਤ ਦੇ ਸੱਤ ਸਿੱਖਿਆ ਸੰਸਥਾਨ

ਪ੍ਰਧਾਨ ਮੰਤਰੀ ਵੱਲੋਂ ਵਧਾੲੀ
Advertisement

ਕਿਊਐਸ ਯੂਨੀਵਰਸਿਟੀ ਰੈਂਕਿੰਗ ਅੱਜ ਜਾਰੀ ਕੀਤੀ ਗਈ ਜਿਸ ਵਿਚ ਸੱਤ ਭਾਰਤੀ ਸੰਸਥਾਨ ਏਸ਼ੀਆ ਦੇ ਸਿਖਰਲੇ 100 ਸੰਸਥਾਨਾਂ ਵਿਚ ਸ਼ੁਮਾਰ ਹੋਏ ਹਨ।

ਇਨ੍ਹਾਂ ਸੰਸਥਾਨਾਂ ਵਿਚ ਆਈਆਈਟੀ-ਦਿੱਲੀ, ਆਈਆਈਟੀ-ਮਦਰਾਸ, ਆਈਆਈਟੀ-ਬੰਬੇ, ਆਈਆਈਟੀ-ਕਾਨਪੁਰ, ਆਈਆਈਟੀ-ਖੜਗਪੁਰ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਤੇ ਦਿੱਲੀ ਯੂਨੀਵਰਸਿਟੀ ਸ਼ਾਮਲ ਹਨ। ਲੰਡਨ ਸਥਿਤ ਕਿਊਐਸ ਨੇ ਕਿਹਾ, “ਕਿਊਐਸ ਵਰਲਡ ਯੂਨੀਵਰਸਿਟੀ ਏਸ਼ੀਆ ਰੈਂਕਿੰਗ ਵਿੱਚ ਸੱਤ ਭਾਰਤੀ ਸੰਸਥਾਨ ਚੋਟੀ ਦੇ 100 ਵਿੱਚ, 20 ਚੋਟੀ ਦੇ 200 ਵਿੱਚ ਅਤੇ 66 ਚੋਟੀ ਦੇ 500 ਵਿੱਚ ਸ਼ੁਮਾਰ ਹਨ।” ਆਈਆਈਟੀ-ਦਿੱਲੀ ਇਸ ਸਾਲ 59ਵੇਂ ਸਥਾਨ ’ਤੇ ਹੈ ਜਿਸ ਨੂੰ ਲਗਾਤਾਰ ਪੰਜਵੇਂ ਸਾਲ ਸਭ ਤੋਂ ਵਧੀਆ ਭਾਰਤੀ ਸੰਸਥਾ ਐਲਾਨਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਥਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਈ ਜਾ ਰਹੀ ਹੈ।

Advertisement

Advertisement
Show comments