ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਹੀ ਤਸਵੀਰ ਪੇਸ਼ ਨਹੀਂ ਕਰਦੀ ਪੰਜਾਬੀ ਗਾਇਕੀ: ਯੋਗੇਸ਼ ਸਿੰਘ

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵਿੱਚ ‘ਪਾਪੂਲਰ ਪੰਜਾਬੀ ਸੱਭਿਆਚਾਰ: ਸੰਗੀਤ, ਸਿਨੇਮਾ ਤੇ ਸੋਸ਼ਲ ਮੀਡੀਆ’ ਬਾਰੇ ਦੋ ਰੋਜ਼ਾ ਕੌਮੀ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੇ ਕੋਆਰਡੀਨੇਟਰ ਡਾ. ਰੰਜੂ ਬਾਲਾ ਨੇ ਆਏ...
ਮੁੱਖ ਮਹਿਮਾਨਾਂ ਨਾਲ ਪੰਜਾਬੀ ਵਿਭਾਗ ਮੁਖੀ ਪ੍ਰੋ. ਕੁਲਵੀਰ ਗੋਜਰਾ।
Advertisement

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵਿੱਚ ‘ਪਾਪੂਲਰ ਪੰਜਾਬੀ ਸੱਭਿਆਚਾਰ: ਸੰਗੀਤ, ਸਿਨੇਮਾ ਤੇ ਸੋਸ਼ਲ ਮੀਡੀਆ’ ਬਾਰੇ ਦੋ ਰੋਜ਼ਾ ਕੌਮੀ ਸੈਮੀਨਾਰ ਕੀਤਾ ਗਿਆ। ਸੈਮੀਨਾਰ ਦੇ ਕੋਆਰਡੀਨੇਟਰ ਡਾ. ਰੰਜੂ ਬਾਲਾ ਨੇ ਆਏ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ।

ਉਦਘਾਟਨੀ ਸੈਸ਼ਨ ਵਿੱਚ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਰਜਿਸਟਰਾਰ ਡਾ. ਵਿਕਾਸ ਗੁਪਤਾ ਅਤੇ ਡੀਨ ਆਰਟਸ ਡਾ. ਆਈ.ਐੱਨ. ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਵਿਭਾਗ ਮੁਖੀ ਪ੍ਰੋ. ਕੁਲਵੀਰ ਗੋਜਰਾ ਨੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਸੈਮਨਾਰ ਦੀ ਰੂਪ-ਰੇਖਾ ਤੋਂ ਜਾਣੂ ਕਰਾਇਆ। ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਪੰਜਾਬ ਕੋਲ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਹੈ ਅਤੇ ਮੌਜੂਦਾ ਗਾਇਕੀ ਪੰਜਾਬ ਦੀ ਸਹੀ ਤਸਵੀਰ ਪੇਸ਼ ਨਹੀਂ ਕਰਦੀ। ਉਨ੍ਹਾਂ ਅਗੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਬਹਾਦਰਾਂ ਅਤੇ ਨਾਇਕਾਂ ਦੀ ਧਰਤੀ ਹੈ ਅਤੇ ਇਸ ਨੂੰ ਉਸੇ ਦਿਸ਼ਾ ਵਿੱਚ ਅਗਾਂਹ ਲਿਜਾਣ ਦੀ ਲੋੜ ਹੈ। ਪ੍ਰੋ. ਰਵੀ ਰਵਿੰਦਰ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕੀਤਾ। ਚਾਰ ਅਕਾਦਮਿਕ ਸੈਸ਼ਨਾਂ ਵਿੱਚ ਵੰਡੇ ਸੈਮੀਨਾਰ ਦੇ ਪਹਿਲੇ ਸੈਸ਼ਨ ਵਿੱਚ ਪ੍ਰੋ. ਵਿਵੇਕ ਸਚਦੇਵਾ ਨੇ ਪਾਪੂਲਰ ਪੰਜਾਬੀ ਸੱਭਿਆਚਾਰ ਬਾਰੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਸੱਭਿਆਚਾਰ ਨੂੰ ਕਿਸੇ ਇੱਕ ਸਾਂਚੇ ਵਿੱਚ ਢਾਲਿਆ ਨਹੀਂ ਜਾ ਸਕਦਾ। ਸੱਭਿਆਚਾਰ ਮਨੁੱਖੀ ਵਿਹਾਰ ਦਾ ਹਿੱਸਾ ਹੈ। ਪ੍ਰੋ. ਰੇਣੁਕਾ ਸਿੰਘ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਪੰਜਾਬੀ ਸੰਗੀਤ ਵਿੱਚ ਸੂਬਾ ਅਤੇ ਸਥਾਪਤੀ ਦੇ ਵਿਰੋਧੀ ਭਾਵ ਦੇਖੇ ਜਾ ਸਕਦੇ ਹਨ। ਸੰਗੀਤ ਨੂੰ ਵਪਾਰ ਅਤੇ ਮਨੋਰੰਜਨ ਦਾ ਸਾਧਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਦੂਜੇ ਸੈਸ਼ਨ ’ਚ ਪ੍ਰੋ. ਸੁਰਜੀਤ ਸਿੰਘ ਅਤੇ ਤਸਕੀਨ ਨੇ ਪ੍ਰਸਿੱਧ ਪੰਜਾਬੀ ਗਾਇਕੀ ਬਾਰੇ ਖੋਜ-ਪੱਤਰ ਪੜ੍ਹੇ। ਪ੍ਰੋ. ਸੁਰਜੀਤ ਨੇ ਅੱਜ ਦੀ ਸੰਗੀਤਕਾਰੀ ਜ਼ਮੀਨੀ ਹਕੀਕਤਾਂ ਤੋਂ ਟੁੱਟੀ ਹੋਈ ਹੈ। ਪ੍ਰੋ. ਰਾਜੇਸ਼ ਗਿੱਲ ਕਿਹਾ ਕਿ ਸੱਭਿਆਚਾਰ ਅਤੇ ਸਮਾਜ ਸਥਿਰ ਨਾ ਰਹਿ ਕੇ ਅਸਥਿਰ ਹਨ। ਅੱਜ ਕੱਲ੍ਹ ਦੀ ਗਾਇਕੀ ਦਾ ਸੰਕਟ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਸਮਾਜਿਕ ਰਿਸ਼ਤਿਆਂ ਦੀ ਆਪਸੀ ਤਹਿਜ਼ੀਬ ਦਾ ਸੰਕਲਪ ਬਦਲ ਰਿਹਾ ਹੈ। ਤੀਜੇ ਸੈਸ਼ਨ ਪ੍ਰੋ. ਗੁਰਮੁਖ ਨੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ਪੰਜਾਬੀ ਸਿਨੇਮਾ ਸੈਕੁਲਰ ਭਾਵਾਂ ਦੀ ਤਰਜਮਾਨੀ ਕਰਦੀ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਵਿਵੇਕ ਸਚਦੇਵਾ ਨੇ ਕੀਤੀ। ਚੌਥੇ ਅਕਾਦਮਿਕ ਸੈਸ਼ਨ ਵਿੱਚ ਆਰਿਸ਼ ਛਾਬੜਾ ਤੇ ਸ਼ਮੀਲ ਨੇ ਪੰਜਾਬੀ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਪਰਚੇ ਪੜ੍ਹੇ। ਆਰਿਸ਼ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਪੱਤਰਕਾਰੀ ਰੂਮਾਨੀਅਤ ਅਤੇ ਖ਼ੌਫ਼ ਪ੍ਰਮੁੱਖ ਹਨ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ. ਰਾਜੇਸ਼ ਨੇ ਸੋਸ਼ਲ ਮੀਡੀਆ ਨੂੰ ਇੱਕ ਤਰੀਕੇ ਨਾਲ ਐਂਟੀ ਸੋਸ਼ਲ ਕਿਹਾ ਕਿਉਂਕਿ ਇਸ ਦਾ ਝੁਕਾਅ ਸਮਾਜ ਨਾਲੋਂ ਵੱਧ ਆਰਥਿਕ ਵਰਤਾਰੇ ਵਲ ਹੈ। ਸੈਮੀਨਾਰ ਦੇ ਅਖੀਰ ਵਿੱਚ ਵਿਦਾਇਗੀ ਭਾਸ਼ਣ ਦਿੰਦਿਆਂ ਪ੍ਰੋ. ਸਿੰਮੀ ਮਲਹੋਤਰਾ ਨੇ ਇਹ ਸਵਾਲ ਕੀਤਾ ਕਿ ਕੀ ਸਾਨੂੰ ਪ੍ਰਸਿੱਧ ਸੱਭਿਆਚਾਰ ਨੂੰ ਅਕਾਦਮਿਕ ਸਿਲੇਬਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਸੈਮੀਨਾਰ ਵਿੱਚ ਵੱਡੀ ਗਿਣਤੀ ’ਚ ਦਿੱਲੀ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜਾਰਥੀਆਂ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

Advertisement

Advertisement
Show comments