ਪੰਜਾਬੀ ਅਕਾਦਮੀ ਦੇ ਸਟਾਲ ਨੂੰ ਰਲਿਆ-ਮਿਲਿਆ ਹੁੰਗਾਰਾ
ਭਾਰਤ ਮੰਡਪਮ ਵਿੱਚ ਬੀਤੇ ਦਿਨ ਸ਼ੁਰੂ ਹੋਏ ਦਿੱਲੀ ਪੁਸਤਕ ਮੇਲਾ ਵਿੱਚ ਦਿੱਲੀ ਸਰਕਾਰ ਦੀਆਂ ਪੰਜਾਂ ਅਕਾਦਮੀਆਂ ਵੱਲੋਂ ਸਟਾਲ ਲਗਾਏ ਗਏ ਹਨ। ਇਨ੍ਹਾਂ ਵਿੱਚੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਟਾਲ ਨੂੰ ਰਲਿਆ ਮਿਲਿਆ ਹੁੰਗਾਰਾ ਮਿਲ ਰਿਹਾ ਹੈ। ਅਕਾਦਮੀ ਵੱਲੋਂ ਆਪਣੇ ਸਟਾਲ ਉੱਪਰ...
Advertisement
ਭਾਰਤ ਮੰਡਪਮ ਵਿੱਚ ਬੀਤੇ ਦਿਨ ਸ਼ੁਰੂ ਹੋਏ ਦਿੱਲੀ ਪੁਸਤਕ ਮੇਲਾ ਵਿੱਚ ਦਿੱਲੀ ਸਰਕਾਰ ਦੀਆਂ ਪੰਜਾਂ ਅਕਾਦਮੀਆਂ ਵੱਲੋਂ ਸਟਾਲ ਲਗਾਏ ਗਏ ਹਨ। ਇਨ੍ਹਾਂ ਵਿੱਚੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਟਾਲ ਨੂੰ ਰਲਿਆ ਮਿਲਿਆ ਹੁੰਗਾਰਾ ਮਿਲ ਰਿਹਾ ਹੈ। ਅਕਾਦਮੀ ਵੱਲੋਂ ਆਪਣੇ ਸਟਾਲ ਉੱਪਰ ਉਨ੍ਹਾਂ ਕਿਤਾਬਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਅਕੈਡਮੀ ਨੇ ਬੀਤੇ ਸਾਲਾਂ ਦੌਰਾਨ ਛਾਪਿਆ ਸੀ। ਅਕਾਦਮੀ ਵੱਲੋਂ ਆਪਣੀਆਂ ਪ੍ਰਕਾਸ਼ਨਾਵਾਂ ਇੱਥੇ ਪੇਸ਼ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਅਕਾਦਮੀ ਦੇ ਕਾਰਜਾਂ ਵਿੱਚ ਬੀਤੇ ਸਾਲਾਂ ਦੌਰਾਨ ਬਹੁਤ ਖੜੋਤ ਆ ਗਈ ਹੈ। ਹਾਲੇ ਵੀ 15 ਅਗਸਤ ਦੌਰਾਨ ਕੌਮੀ ਕਵੀ ਦਰਬਾਰ ਕਰਵਾਉਣ ਬਾਰੇ ਕੋਈ ਸਰਗਰਮੀ ਨਹੀਂ ਦਿਖਾਈ ਦੇ ਰਹੀ।
Advertisement
Advertisement
×