ਸੁਪਰੀਮ ਕੋਰਟ ਦੇ ਚੀਫ ਜਸਟਿਸ ’ਤੇ ਹਮਲੇ ਵਿਰੁੱਧ ਰੋਸ ਮਾਰਚ
ਬਾਬਰਪੁਰ ਜ਼ਿਲ੍ਹੇ ਦੇ ਮੌਜਪੁਰ ਤੋਂ ਸ਼ੁਰੂ ਹੋ ਕੇ ਏਟਾ ਚੌਕ ’ਚ ਸਮਾਪਤ ਹੋਇਅਾ ਮਾਰਚ
ਭਾਰਤੀ ਯੁਵਾ ਕਾਂਗਰਸ ਨੇ ਰਾਸ਼ਟਰੀ ਪ੍ਰਧਾਨ ਉਦੈ ਭਾਨੂ ਦੀ ਅਗਵਾਈ ਹੇਠ ਅੱਜ ਦਲਿਤਾਂ ਅਤੇ ਹਾਸ਼ੀਏ ’ਤੇ ਧੱਕੇ ਗਏ ਭਾਈਚਾਰਿਆਂ ’ਤੇ ਹੋ ਰਹੇ ਅੱਤਿਆਚਾਰਾਂ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ’ਤੇ ਹਮਲੇ ਦੇ ਵਿਰੋਧ ਵਿੱਚ ਆਈ ਲਵ ਅੰਬੇਡਕਰ ਮਾਰਚ ਕੀਤਾ ਗਿਆ। ਆਈ ਲਵ ਅੰਬੇਡਕਰ ਮਾਰਚ ਬਾਬਰਪੁਰ ਜ਼ਿਲ੍ਹੇ ਦੇ ਮੌਜਪੁਰ ਚੌਕ ਤੋਂ ਸ਼ੁਰੂ ਹੋਇਆ ਅਤੇ ਏਟਾ ਚੌਕ ’ਤੇ ਸਮਾਪਤ ਹੋਇਆ। ਇਸ ਮੌਕੇ ਯੂਥ ਕਾਂਗਰਸ ਵਰਕਰ ਮੌਜੂਦ ਸਨ। ਮਾਰਚ ਵਿੱਚ ਸ਼ਾਮਲ ਕਾਰਕੁਨਾਂ ਨੇ ਕਿਹਾ ਕਿ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਸੰਵਿਧਾਨ ਅਤੇ ਮਨੁੱਖਤਾ ’ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ, ਸਿਰਫ਼ ਇੱਕ ਵਾਰ ਨਹੀਂ ਸਗੋਂ ਵਾਰ-ਵਾਰ। ਭਾਜਪਾ ਪਿਛਲੇ ਸੌ ਸਾਲਾਂ ਤੋਂ ਆਰ ਐੱਸ ਐੱਸ ਦੁਆਰਾ ਬੀਜੇ ਗਏ ਨਫ਼ਰਤ ਦੇ ਬੀਜਾਂ ਨੂੰ ਸਿੰਝ ਰਹੀ ਹੈ ਅਤੇ ਪੋਸ਼ਣ ਦੇ ਰਹੀ ਹੈ। ਨਫ਼ਰਤ ਦਾ ਇਹ ਬੀਜ ਦੇਸ਼ ਨੂੰ ਵੰਡਣ ਲਈ ਹੈ। ਸੁਪਰੀਮ ਕੋਰਟ ਦੇ ਚੀਫ ਜਸਟਿਸ ’ਤੇ ਹਮਲਾ ਅਤੇ ਰਾਏਬਰੇਲੀ ਵਿੱਚ ਦਲਿਤ ਨੌਜਵਾਨ ਹਰੀਓਮ ਵਾਲਮੀਕਿ ਦਾ ਬੇਰਹਿਮੀ ਨਾਲ ਕਤਲ ਸਾਡੇ ਸੰਵਿਧਾਨ ਅਤੇ ਮਨੁੱਖਤਾ ਦੋਵਾਂ ’ਤੇ ਇੱਕ ਧੱਬਾ ਹੈ। ਮਾਰਚ ਵਿੱਚ ਸ਼ਾਮਿਲ ਨੌਜਵਾਨਾਂ ਨੇ ਬਡ ਆਕਾਰੀ ਤੇ ਰੰਗਾਂ ਝੰਡਾ ਹੱਥਾਂ ਵਿੱਚ ਫੜ ਕੇ ਸੰਵਿਧਾਨ ਪ੍ਰਤੀ ਆਪਣੀ ਵਫ਼ਾਦਾਰੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਚੀਫ ਜਸਟਿਸ ’ਤੇ ਅਦਾਲਤ ਦੇ ਕਮਰੇ ਦੇ ਅੰਦਰ ਹਮਲਾ ਕੀਤਾ ਗਿਆ, ਜੋ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਅਦਾਲਤਾਂ ਦੀ ਸ਼ਾਨ ਖ਼ਤਰੇ ਵਿੱਚ ਹੈ। ਦੇਸ਼ ਭਰ ਵਿੱਚ ਦਲਿਤਾਂ, ਆਦਿਵਾਸੀਆਂ, ਗਰੀਬਾਂ, ਵਾਂਝਿਆਂ ਅਤੇ ਘੱਟ ਗਿਣਤੀ ਨਾਗਰਿਕਾਂ ਵਿਰੁੱਧ ਅੱਤਿਆਚਾਰਾਂ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ।