DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੈਮਨਸਿੰਘ ਦੀ ਇਮਾਰਤ ਨੂੰ ਢਾਹੁਣ ਦੀ ਤਿਆਰੀ ਦਾ ਸੱਤਿਆਜੀਤ ਰੇਅ ਨਾਲ ਕੋਈ ਸਬੰਧ ਨਹੀਂ: ਬੰਗਲਾਦੇਸ਼

ਅਧਿਕਾਰਤ ਬਿਆਨ ਅਨੁਸਾਰ ਜ਼ਮੀਨ ਗੈਰ-ਖੇਤੀਬਾੜੀ ਸਰਕਾਰੀ ਜ਼ਮੀਨ ਸੀ ਅਤੇ ਲੰਬੇ ਸਮੇਂ ਲਈ ਸ਼ਿਸ਼ੂ ਅਕੈਡਮੀ ਨੂੰ ਲੀਜ਼ ’ਤੇ ਦਿੱਤੀ ਗਈ
  • fb
  • twitter
  • whatsapp
  • whatsapp
Advertisement
ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ, ਜਿਨ੍ਹਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਮੈਮਨਸਿੰਘ ਵਿੱਚ ਪ੍ਰਸਿੱਧ ਲੇਖਕ ਅਤੇ ਫਿਲਮ ਨਿਰਮਾਤਾ ਸੱਤਿਆਜੀਤ ਰੇਅ ਦੀ ਜੱਦੀ ਜਾਇਦਾਦ ਨੂੰ ਬੰਗਲਾਦੇਸ਼ੀ ਅਧਿਕਾਰੀਆਂ ਦੁਆਰਾ ਢਾਹਿਆ ਜਾ ਰਿਹਾ ਹੈ, ਸਪੱਸ਼ਟੀਕਰਨ ਜਾਰੀ ਕੀਤਾ ਹੈ।

ਇੱਕ ਬਿਆਨ ਵਿੱਚ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਪੁਰਾਲੇਖਾਂ ਅਤੇ ਰਿਕਾਰਡਾਂ ਦੀ ਵਿਸਤ੍ਰਿਤ ਜਾਂਚ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਮੈਮਨਸਿੰਘ ਜ਼ਿਲ੍ਹੇ ਵਿੱਚ ਢਾਹੀ ਜਾ ਰਹੀ ਇਮਾਰਤ ਦਾ ਮਸ਼ਹੂਰ ਬੰਗਾਲੀ ਫਿਲਮ ਨਿਰਮਾਤਾ ਜਾਂ ਉਨ੍ਹਾਂ ਦੇ ਪੁਰਖਿਆਂ ਨਾਲ ਕੋਈ ਇਤਿਹਾਸਕ ਜਾਂ ਪਰਿਵਾਰਕ ਸਬੰਧ ਨਹੀਂ ਹੈ।

Advertisement

ਇਹ ਸਪੱਸ਼ਟੀਕਰਨ ਭਾਰਤ ਵੱਲੋਂ ਢਾਂਚੇ ਦੇ ਚੱਲ ਰਹੇ ਢਾਹੁਣ ’ਤੇ ਆਪਣੀ ਚਿੰਤਾ ਪ੍ਰਗਟ ਕਰਨ ਤੋਂ ਬਾਅਦ ਆਇਆ ਹੈ, ਨਾਲ ਹੀ ਬੰਗਲਾਦੇਸ਼ ਨੂੰ ਅਜਾਇਬ ਘਰ ਵਿੱਚ ਬਦਲਣ ਵਿੱਚ ਸਹਾਇਤਾ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਪਹਿਲਾਂ ਕਈ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਇਹ ਘਰ ਰੇਅ ਦੇ ਦਾਦਾ ‘ਪ੍ਰਸਿੱਧ ਬੰਗਾਲੀ ਲੇਖਕ ਉਪੇਂਦਰ ਕਿਸ਼ੋਰ ਰੇਅ ਚੌਧਰੀ’ ਦਾ ਸੀ ਅਤੇ ਇਸ ਦੀ ਯੋਜਨਾਬੱਧ ਢਾਹੁਣ ’ਤੇ ਚਿੰਤਾ ਪ੍ਰਗਟ ਕੀਤੀ ਸੀ।

ਬੰਗਲਾਦੇਸ਼ੀ ਪ੍ਰਸ਼ਾਸਨ ਨੇ ਕਿਹਾ ਕਿ ਵਿਵਾਦਿਤ ਇਮਾਰਤ ਦਾ ਰੇਅ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਸੀ ਅਤੇ ਨਾ ਹੀ ਇਹ ਕਦੇ ਉਨ੍ਹਾਂ ਦੀ ਮਲਕੀਅਤ ਸੀ।

ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ, ‘‘ਵਿਵਾਦਿਤ ਢਾਂਚਾ ਸਥਾਨਕ ਜ਼ਿਮੀਂਦਾਰ ਸ਼ਸ਼ੀਕਾਂਤ ਆਚਾਰੀਆ ਚੌਧਰੀ ਦੁਆਰਾ ਬਣਾਇਆ ਗਿਆ ਸੀ। ਜ਼ਿਮੀਂਦਾਰੀ ਪ੍ਰਣਾਲੀ ਦੇ ਖਾਤਮੇ ਤੋਂ ਬਾਅਦ, ਇਹ ਸਰਕਾਰ ਦੇ ਨਿਯੰਤਰਣ ਵਿੱਚ ਆ ਗਿਆ। ਸਰਕਾਰ ਨੇ ਬਾਅਦ ਵਿੱਚ ਇਸ ਨੂੰ ਬੰਗਲਾਦੇਸ਼ ‘ਸ਼ਿਸ਼ੂ ਅਕੈਡਮੀ’ ਨੂੰ ਅਲਾਟ ਕਰ ਦਿੱਤਾ।’’

ਬਿਆਨ ਵਿੱਚ ਕਿਹਾ ਗਿਆ, ‘‘ਜ਼ਮੀਨ ਆਪਣੇ-ਆਪ ਵਿੱਚ ਇੱਕ ਗੈਰ-ਖੇਤੀਬਾੜੀ ਸਰਕਾਰੀ (ਖਾਸ) ਜ਼ਮੀਨ ਸੀ ਅਤੇ ਲੰਬੇ ਸਮੇਂ ਦੇ ਆਧਾਰ ’ਤੇ ਸ਼ਿਸ਼ੂ ਅਕੈਡਮੀ ਨੂੰ ਲੀਜ਼ ’ਤੇ ਦਿੱਤੀ ਗਈ ਸੀ।’’

ਢਾਕਾ ਨੇ ਕਿਹਾ ਕਿ ਜ਼ਮੀਨੀ ਰਿਕਾਰਡਾਂ ਦੀ ਸਮੀਖਿਆ ਕਰਨ ਤੋਂ ਬਾਅਦ ਹੁਣ ਇਹ ਪੁਸ਼ਟੀ ਹੋ ਗਈ ਹੈ ਕਿ ਜ਼ਮੀਨ ਸਰਕਾਰ ਦੀ ਹੈ ਅਤੇ ਇਸ ਦਾ ਰੇਅ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ।

ਬਿਆਨ ਅਨੁਸਾਰ ‘‘ਮੈਮਨਸਿੰਘ ਵਿੱਚ ਸਿਵਲ ਸੁਸਾਇਟੀ ਦੇ ਇੱਕ ਸਤਿਕਾਰਤ ਮੈਂਬਰ, ਪ੍ਰੋਫੈਸਰ ਬਿਮਲ ਕਾਂਤੀ ਡੇ, ਨੇ ਰੇਅ ਪਰਿਵਾਰ ਨਾਲ ਸਬੰਧਿਤ ਘਰ ਬਾਰੇ ਗਲਤ ਧਾਰਨਾ ਬਾਰੇ ਵਾਧੂ ਵੇਰਵੇ ਸਾਂਝੇ ਕੀਤੇ। ਸਥਾਨਕ ਕਵੀ ਅਤੇ ਲੇਖਕ ਫਰੀਦ ਅਹਿਮਦ ਦੁਲਾਲ ਨੇ ਵੀ ਪੁਸ਼ਟੀ ਕੀਤੀ ਕਿ ਘਰ ਦਾ ਸੱਤਿਆਜੀਤ ਰੇਅ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ।’’

ਬਿਆਨ ਵਿੱਚ ਕਿਹਾ, ‘‘ਸਾਰੇ ਰਿਕਾਰਡਾਂ ਦੀ ਤੱਥਾਂ ਅਤੇ ਬਾਰੀਕੀ ਨਾਲ ਮੁੜ ਜਾਂਚ ਦੇ ਆਧਾਰ ’ਤੇ ਬੰਗਲਾਦੇਸ਼ ਸਰਕਾਰ ਸਾਰੇ ਵਰਗਾਂ ਨੂੰ ਅਪੀਲ ਕਰਦੀ ਹੈ ਕਿ ਉਹ ਕਿਸੇ ਵੀ ਰੂਪ ਵਿੱਚ ਗੁਮਰਾਹਕੁੰਨ ਜਾਂ ਤੱਥਾਂ ਤੋਂ ਸੱਖਣੀਆਂ ਅਫ਼ਵਾਹਾਂ ਫੈਲਾਉਣ ਤੋਂ ਬਚਣ, ਜੋ ਲੋਕਾਂ ਵਿੱਚ ਭੰਬਲਭੂਸਾ ਪੈਦਾ ਕਰਦੀਆਂ ਹਨ ਅਤੇ ਸਦਭਾਵਨਾ ਨੂੰ ਠੇਸ ਪਹੁੰਚਾਉਂਦੀਆਂ ਹਨ।’’

ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਜ਼ਿਲ੍ਹਾ ਅਧਿਕਾਰੀਆਂ ਨੇ ਘਰ ਨਾਲ ਸਬੰਧਿਤ ਜ਼ਮੀਨੀ ਰਿਕਾਰਡਾਂ ਦੀ ਸਮੀਖਿਆ ਕੀਤੀ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਪਿਛਲੇ ਰਿਕਾਰਡਾਂ ਅਨੁਸਾਰ, ਜ਼ਮੀਨ ਸਰਕਾਰ ਦੀ ਹੈ ਅਤੇ ਇਸ ਦਾ ਰੇਅ ਪਰਿਵਾਰ ਨਾਲ ਕੋਈ ਸਬੰਧ ਨਹੀਂ ਹੈ।’’

ਬਿਆਨ ਅਨੁਸਾਰ, ‘ਸਥਾਨਕ ਬਜ਼ੁਰਗ ਨਾਗਰਿਕਾਂ ਅਤੇ ਵੱਖ-ਵੱਖ ਭਾਈਚਾਰਿਆਂ ਦੇ ਸਤਿਕਾਰਤ ਵਿਅਕਤੀਆਂ ਨੇ ਵੀ ਤਸਦੀਕ ਕੀਤੀ ਕਿ ਰੇਅ ਪਰਿਵਾਰ ਅਤੇ ਘਰ ਅਤੇ ਮੌਜੂਦਾ ਸਮੇਂ ਵਿੱਚ ਸ਼ਿਸ਼ੂ ਅਕੈਡਮੀ ਨੂੰ ਕਿਰਾਏ ’ਤੇ ਦਿੱਤੀ ਗਈ ਜ਼ਮੀਨ ਵਿਚਕਾਰ ਕੋਈ ਜਾਣਿਆ-ਪਛਾਣਿਆ ਇਤਿਹਾਸਕ ਸਬੰਧ ਨਹੀਂ ਹੈ। ‘ਇਹ ਘਰ ਪੁਰਾਤੱਤਵ ਸਮਾਰਕ ਵਜੋਂ ਵੀ ਸੂਚੀਬੱਧ ਨਹੀਂ ਹੈ।’’

ਇਸ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਘਰ ਦੇ ਸਾਹਮਣੇ ਵਾਲੀ ਸੜਕ ਦਾ ਨਾਮ ਰੇਅ ਦੇ ਪੜਦਾਦਾ, ਹਰਿਕਿਸ਼ੋਰ ਰੇਅ ਦੇ ਨਾਮ ’ਤੇ ਰੱਖਿਆ ਗਿਆ ਹੈ, ਜੋ ਉਨ੍ਹਾਂ ਦੇ ਦਾਦਾ ਜੀ ਦੇ ਗੋਦ ਲਏ ਮਾਤਾ-ਪਿਤਾ ਸਨ।

ਬਿਆਨ ਅਨੁਸਾਰ, ‘‘ਰੇਅ ਪਰਿਵਾਰ ਦਾ ਹਰਿਕਿਸ਼ੋਰ ਰੇਅ ਰੋਡ ’ਤੇ ਇੱਕ ਘਰ ਸੀ, ਜਿਸ ਨੂੰ ਉਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਵੇਚ ਦਿੱਤਾ ਸੀ ਅਤੇ ਇਸ ਤਰ੍ਹਾਂ ਹੁਣ ਮੌਜੂਦ ਨਹੀਂ ਹੈ। ਨਵੇਂ ਮਾਲਕ ਦੁਆਰਾ ਉੱਥੇ ਇੱਕ ਬਹੁ-ਮੰਜ਼ਿਲਾ ਇਮਾਰਤ ਬਣਾਈ ਗਈ ਸੀ।’’ ਬੰਗਲਾਦੇਸ਼ ਸਰਕਾਰ ਨੇ ਕਿਹਾ ਕਿ ਜਿਸ ਇਮਾਰਤ ਨੂੰ ਹੁਣ ਢਾਹਿਆ ਜਾ ਰਿਹਾ ਹੈ, ਉਹ ‘ਖਸਤਾ, ਜੋਖਮ ਭਰੀ ਅਤੇ ਵਰਤੋਂ ਯੋਗ ਨਹੀਂ’ ਸੀ।

ਬਿਆਨ ਵਿੱਚ ਕਿਹਾ ਗਿਆ, ‘‘2014 ਤੋਂ ਅਕੈਡਮੀ ਮੈਮਨਸਿੰਘ ਸ਼ਹਿਰ ਵਿੱਚ ਕਿਤੇ ਹੋਰ ਕਿਰਾਏ ਦੀ ਜਾਇਦਾਦ ਵਿੱਚ ਤਬਦੀਲ ਹੋ ਗਈ ਸੀ ਅਤੇ ਛੱਡਿਆ ਹੋਇਆ ਘਰ ਸਥਾਨਕ ਸਮਾਜ ਵਿਰੋਧੀ ਤੱਤਾਂ ਦੁਆਰਾ ਗੈਰ-ਕਾਨੂੰਨੀ ਗਤੀਵਿਧੀਆਂ ਦਾ ਅੱਡਾ ਬਣ ਗਿਆ ਸੀ। ਇਸ ਲਈ, 2024 ਦੇ ਪਹਿਲੇ ਅੱਧ ਵਿੱਚ ਸਾਈਟ ’ਤੇ ਇੱਕ ਅਰਧ-ਸਥਾਈ ਇਮਾਰਤ ਬਣਾਉਣ ਦੀ ਪਹਿਲ ਕੀਤੀ ਗਈ ਸੀ।’’

ਬਿਆਨ ਵਿੱਚ ਦੁਹਰਾਇਆ ਗਿਆ ਕਿ ਪ੍ਰਮੁੱਖ ਲੇਖਕਾਂ ਅਤੇ ਕਵੀਆਂ ਨੇ ਕਿਹਾ ਕਿ ਜਿਸ ਇਮਾਰਤ ਨੂੰ ਢਾਹਿਆ ਜਾਣਾ ਹੈ, ਉਸ ਦਾ ਰੇਅ ਨਾਲ ਕੋਈ ਸਬੰਧ ਨਹੀਂ ਹੈ।

Advertisement
×