ਦਿੱਲੀ ਦੇ ਕਈ ਇਲਾਕਿਆਂ ’ਚ ਲੱਗੇਗਾ ਬਿਜਲੀ ਕੱਟ
11 ਅਤੇ 12 ਸਤੰਬਰ ਨੂੰ ਦਿੱਲੀ ਦੇ ਕਈ ਇਲਾਕਿਆਂ ਵਿੱਚ ਬਿਜਲੀ ਬੰਦ ਹੋਣ ਦੀਆਂ ਰਿਪੋਰਟਾਂ ਹਨ। ਬੀ ਐੱਸ ਈ ਐੱਸ ਯਮੁਨਾ ਪਾਵਰ ਲਿਮਟਿਡ ਨੇ ਜਾਣਕਾਰੀ ਦਿੱਤੀ ਹੈ ਕਿ 11 ਸਤੰਬਰ ਨੂੰ ਜੀਟੀ ਰੋਡ, ਮਯੂਰ ਵਿਹਾਰ ਫੇਜ਼-1 ਅਤੇ 2, ਯਮੁਨਾ ਵਿਹਾਰ, ਕੜਕੜਡੂਮਾ, ਸ਼ੰਕਰ ਰੋਡ ਵਿੱਚ ਬਿਜਲੀ ਕੱਟ ਲੱਗਣਗੇ। 12 ਸਤੰਬਰ ਨੂੰ ਦਿੱਲੀ ਦੇ ਯਮੁਨਾ ਵਿਹਾਰ, ਕ੍ਰਿਸ਼ਨਾ ਨਗਰ, ਨੰਦ ਨਗਰੀ ਅਤੇ ਪਟੇਲ ਨਗਰ ਵਿੱਚ ਬਿਜਲੀ ਕੱਟ ਲੱਗੇਗਾ। 11 ਸਤੰਬਰ ਨੂੰ ਜੀਟੀ ਰੋਡ ਦੇ ਬਲਾਕ ਏ-ਰੈਜ਼ੀਡੈਂਸ਼ੀਅਲ ਫਲੈਟ-ਏ ਬਲਾਕ ਦਿਲਸ਼ਾਦ ਗਾਰਡਨ, ਬਲਾਕ ਬੀ-ਗਰੁੱਪ ਆਈ ਫਲੈਟ-ਬੀ ਬਲਾਕ ਦਿਲਸ਼ਾਦ ਗਾਰਡਨ, ਸਿਧਾਰਥ ਇੰਟਰਨੈਸ਼ਨਲ ਸਕੂਲ, ਬਾਇਲਰ ਕੰਪੋਨੈਂਟਸ ਐੱਸ ਐੱਮ ਐੱਫ ਜੀ ਕੰਪਨੀ ਦਿਲਸ਼ਾਦ ਗਾਰਡਨ ਵਿੱਚ ਬਿਜਲੀ ਕੱਟ ਲੱਗਣਗੇ। ਇਸ ਲਈ ਸਮਾਂ ਸਵੇਰੇ 10.30 ਵਜੇ ਤੋਂ ਦੁਪਹਿਰ 12.30 ਵਜੇ ਤਕ ਰੱਖਿਆ ਗਿਆ ਹੈ। ਮਯੂਰ ਵਿਹਾਰ ਫੇਜ਼ ਇੱਕ ਅਤੇ ਦੋ ਵਿੱਚ ਬਿਜਲੀ ਕੱਟ ਲੱਗੇਗਾ। ਇਹ ਬਿਜਲੀ ਕੱਟ ਸਵੇਰੇ 11 ਵਜੇ ਤੋਂ ਦੁਪਹਿਰ ਇੱਕ ਵਜੇ ਤਕ ਲੱਗੇਗਾ। 12 ਸਤੰਬਰ ਨੂੰ ਯਮੁਨਾ ਵਿਹਾਰ ਦੇ ਬਲਾਕ-ਜੇ ਕਰਤਾਰ ਨਗਰ ਘੋਂਡਾ, ਬਲਾਕ-ਵੀ ਘੋਂਡਾ ਪੱਟੀ ਚੌਹਾਨ, ਅਰਵਿੰਦ ਨਗਰ ਘੋਂਡਾ ਖੇਤਰ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ ਇੱਕ ਵਜੇ ਤੱਕ ਬਿਜਲੀ ਕੱਟ ਰਹੇਗਾ। ਕ੍ਰਿਸ਼ਨਾ ਨਗਰ ਦੇ ਗਗਨ ਵਿਹਾਰ ਖੇਤਰ ਵਿੱਚ ਸਵੇਰੇ 11.30 ਵਜੇ ਤੋਂ ਦੁਪਹਿਰ 1.30 ਵਜੇ ਤਕ ਦੋ ਘੰਟੇ ਬਿਜਲੀ ਕੱਟ ਦਾ ਨੋਟਿਸ ਹੈ। ਪਟੇਲ ਨਗਰ ਖੇਤਰ ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਕੱਟ ਰਹੇਗਾ। ਨੰਦ ਨਗਰੀ ਖੇਤਰ, ਸੇਵਾ ਧਾ,ਮ ਮੰਡੋਲੀ, ਬਲਾਕ-ਏ ਮੀਤ ਨਗਰ, ਸ਼ਕਤੀ ਗਾਰਡਨ ਦੇ ਬਲਾਕ-ਏ, ਬਲਾਕ-ਈ, ਬਲਾਕ-ਬੀ ਵਿੱਚ ਦੁਪਹਿਰ 12 ਵਜੇ ਤੋਂ 2.30 ਵਜੇ ਤੱਕ ਬਿਜਲੀ ਬੰਦ ਰਹੇਗੀ।