ਦਿੱਲੀ-ਐੱਨ ਸੀ ਆਰ ’ਚ ਪ੍ਰਦੂਸ਼ਣ ਦੀ ਮਾਰ; ਏ ਕਿਊ ਆਈ ਚਾਰ ਸੌ ਨੂੰ ਪਾਰ
ਕੲੀ ਖੇਤਰਾਂ ’ਚ ਏ ਕਿੳੂ ਆੲੀ 428; ਹਵਾ ਦਾ ਮਿਆਰ ਬਹੁਤ ਖਰਾਬ; ਗੰਭੀਰ ਸ਼੍ਰੇਣੀ ਵਿੱਚ ਦਰਜ
Delhi records first "severe" air quality day this year as 24-hour Air Quality Index (AQI) recorded at 428: Central Pollution Control Board. PTIਕੌਮੀ ਰਾਜਧਾਨੀ ਵਿਚ ਅੱਜ ਪ੍ਰਦੂਸ਼ਣ ਦਾ ਪੱਧਰ ਬਹੁਤ ਵੱਧ ਗਿਆ ਤੇ ਹਵਾ ਦਾ ਮਿਆਰ ਬਹੁਤ ਖਰਾਬ ਸ਼੍ਰੇਣੀ ਵਿਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਵਿੱਚ ਇਸ ਸਾਲ ਦਾ ਪਹਿਲਾ ਗੰਭੀਰ ਹਵਾ ਗੁਣਵੱਤਾ ਵਾਲਾ ਦਿਨ ਦਰਜ ਕੀਤਾ ਗਿਆ। ਇੱਥੇ ਪਿਛਲੇ 24-ਘੰਟਿਆਂ ਦਾ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 428 ਦਰਜ ਕੀਤਾ ਗਿਆ।
ਇਸ ਤੋਂ ਕੁਝ ਦਿਨ ਪਹਿਲਾਂ ਦੇਸ਼ ਦੀ ਸਰਵਉਚ ਅਦਾਲਤ ਨੇ ਕੌਮੀ ਰਾਜਧਾਨੀ ਵਿਚ ਵਧ ਰਹੇ ਪ੍ਰਦੂਸ਼ਣ ਦੇ ਮਾਮਲੇ ’ਤੇ ਚਿੰਤਾ ਜ਼ਾਹਰ ਕਰਦਿਆਂ ਕੇਂਦਰੀ ਪ੍ਰਦੂਸ਼ਣ ਬੋਰਡ ਤੇ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੀ ਖਿਚਾਈ ਕੀਤੀ ਸੀ। ਚੀਫ ਜਸਟਿਸ ਬੀ.ਆਰ. ਗਵਈ ਦੀ ਅਗਵਾਈ ਵਾਲੇ ਬੈਂਚ ਨੇ ਦਿੱਲੀ-ਐਨ.ਸੀ.ਆਰ. ਵਿੱਚ ਹਵਾ ਦੇ ਵਿਗੜਦੇ ਮਿਆਰ ਬਾਰੇ ਰਿਪੋਰਟ ਮੰਗੀ ਸੀ। ਇਸ ਤੋਂ ਇਲਾਵਾ ਅਦਾਲਤ ਨੇ ਪ੍ਰਦੂਸ਼ਣ ਬੋਰਡ ਤੇ ਏ ਕਿਊ ਐਮ ਸੀ ਤੋਂ ਪੁੱਛਿਆ ਕਿ ਜੇ ਪ੍ਰਦੂਸ਼ਣ ਦਾ ਪੱਧਰ ਜਾਂਚਣ ਵਾਲੇ ਕੇਂਦਰ ਹੀ ਸਹੀ ਕੰਮ ਨਹੀਂ ਕਰ ਰਹੇ ਤਾਂ ਉਹ ਗਰੇਡ ਰਿਸਪਾਂਸ ਐਕਸ਼ਨ ਪਲਾਨ ਕਿਵੇਂ ਲਾਗੂ ਕਰਨਗੇ।
ਪੀਟੀਆਈ

