ਦਿੱਲੀ ਵਿੱਚ ਘੱਟ ਨਾ ਹੋਇਆ ਪ੍ਰਦੂਸ਼ਣ; ਕਈ ਖੇਤਰਾਂ ਵਿਚ ਏ ਕਿਊ ਆਈ 350
ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਵਧਦਾ ਹੀ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਅੱਜ ਸਵੇਰੇ ਰਾਜਧਾਨੀ ਵਿਚ ਜ਼ਹਿਰੀਲੇ ਧੂੰਏਂ ਦੀ ਚਾਦਰ ਛਾਈ ਰਹੀ ਤੇ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) ਸਵੇਰੇ 8 ਵਜੇ ਬਹੁਤ ਖਰਾਬ ਸ਼੍ਰੇਣੀ...
Advertisement
ਕੌਮੀ ਰਾਜਧਾਨੀ ਵਿਚ ਪ੍ਰਦੂਸ਼ਣ ਦਾ ਪੱਧਰ ਵਧਦਾ ਹੀ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਅੱਜ ਸਵੇਰੇ ਰਾਜਧਾਨੀ ਵਿਚ ਜ਼ਹਿਰੀਲੇ ਧੂੰਏਂ ਦੀ ਚਾਦਰ ਛਾਈ ਰਹੀ ਤੇ ਔਸਤ ਹਵਾ ਗੁਣਵੱਤਾ ਸੂਚਕ ਅੰਕ (AQI) ਸਵੇਰੇ 8 ਵਜੇ ਬਹੁਤ ਖਰਾਬ ਸ਼੍ਰੇਣੀ ਵਿੱਚ 323 ਦਰਜ ਕੀਤਾ ਗਿਆ। ਇਸ ਦੌਰਾਨ ਕਈ ਖੇਤਰਾਂ ਵਿਚ ਏ ਕਿਊ ਆਈ ਸਾਢੇ ਤਿੰਨ ਸੌ ਦਰਜ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੁਝ ਹਫ਼ਤਿਆਂ ਦੇ ਥੋੜ੍ਹੇ ਜਿਹੇ ਸੁਧਾਰ ਦੇ ਬਾਵਜੂਦ ਸ਼ਹਿਰ ਦੇ ਕਈ ਹਿੱਸੇ ਜ਼ਹਿਰੀਲੇ ਧੂੰਏਂ ਦੀ ਸੰਘਣੀ ਪਰਤ ਵਿੱਚ ਢਕੇ ਰਹੇ। ਗਾਜ਼ੀਪੁਰ ਅਤੇ ਅਕਸ਼ਰਧਾਮ ਵਰਗੇ ਖੇਤਰਾਂ ਵਿੱਚ ਅੱਜ ਸਵੇਰੇ ਸੰਘਣੀ ਧੁੰਦ ਪਈ ਜਿਸ ਨਾਲ ਦਿਸਣਯੋਗਤਾ ਕਾਫ਼ੀ ਘੱਟ ਗਈ।
Advertisement
ਆਨੰਦ ਵਿਹਾਰ ਦੇ ਆਲੇ-ਦੁਆਲੇ ਦਾ ਇਲਾਕਾ ਜ਼ਹਿਰੀਲੇ ਧੂੰਏਂ ਦੀ ਸੰਘਣੀ ਪਰਤ ਵਿੱਚ ਘਿਰਿਆ ਰਿਹਾ ਜਿਸ ਦਾ AQI 348 ਦਰਜ ਕੀਤਾ ਗਿਆ। ਸੋਨੀਆ ਵਿਹਾਰ ਵਿੱਚ AQI 343 ਦਰਜ ਕੀਤਾ ਗਿਆ ਜਦੋਂ ਕਿ ਵਜ਼ੀਰਪੁਰ ਵਿੱਚ ਇਹ 358 ਦਰਜ ਕੀਤਾ ਗਿਆ।
ਬਵਾਨਾ ਵਿੱਚ ਸਵੇਰੇ 8 ਵਜੇ ਸਭ ਤੋਂ ਵੱਧ AQI 325 ਦਰਜ ਕੀਤਾ ਗਿਆ।
Advertisement
