ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਦੂਸ਼ਣ: ਦਿੱਲੀ ਚੌਥੇ ਸਥਾਨ ’ਤੇ

ਸੀ ਆਰ ਈ ਏ ਦੀ ਰਿਪੋਰਟ ’ਚ ਖੁਲਾਸਾ; ਗਾਜ਼ੀਆਬਾਦ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਰਜ
Advertisement

ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ ਆਰ ਈ ਏ) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਨਵੰਬਰ ਵਿੱਚ ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਦਿੱਲੀ ਚੌਥੇ ਸਥਾਨ ’ਤੇ ਰਹੀ। ਗਾਜ਼ੀਆਬਾਦ ਸੂਚੀ ਵਿੱਚ ਸਿਖਰ ’ਤੇ ਰਿਹਾ, ਜਿਸ ਤੋਂ ਬਾਅਦ ਨੋਇਡਾ, ਬਹਾਦਰਗੜ੍ਹ, ਦਿੱਲੀ, ਹਾਪੁੜ, ਗ੍ਰੇਟਰ ਨੋਇਡਾ, ਬਾਗਪਤ, ਸੋਨੀਪਤ, ਮੇਰਠ ਤੇ ਰੋਹਤਕ ਦਾ ਨੰਬਰ ਹੈ। ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨ ਦੇ ਮਾਮਲੇ ਘਟਣ ਦੇ ਬਾਵਜੂਦ ਰਾਸ਼ਟਰੀ ਰਾਜਧਾਨੀ ਖੇਤਰ (ਐੱਨ ਸੀ ਆਰ) ਦੇ 29 ਵਿੱਚੋਂ 20 ਸ਼ਹਿਰਾਂ ’ਚ ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਦਾ ਪੱਧਰ ਵੱਧ ਦਰਜ ਕੀਤਾ ਗਿਆ। ਐਨਰਜੀ ਐਂਡ ਕਲੀਨ ਏਅਰ ਰਿਸਰਚ ਸੈਂਟਰ ਦਾ ਨਵੰਬਰ 2025 ਦਾ ਮਾਸਿਕ ਏਅਰ ਕੁਆਲਿਟੀ ਸਨੈਪਸ਼ਾਟ, ਰੀਅਲ-ਟਾਈਮ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨਾਂ ਤੋਂ ਪੀ ਐਮ 2.5 ਦਾ ਡੇਟਾ ਲੈਂਦਾ ਹੈ। ਰਿਪੋਰਟ ਮੁਤਾਬਕ ਗਾਜ਼ੀਆਬਾਦ ਇਸ ਸਾਲ ਨਵੰਬਰ ਵਿੱਚ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਰਿਹਾ। ਰਿਪੋਰਟ ਮੁਤਾਬਕ ਦਿੱਲੀ ਨੂੰ ਛੱਡ ਕੇ ਸਿਖਰਲੇ 10 ਸੂਚੀ ’ਚ ਸਾਰੇ ਸ਼ਹਿਰਾਂ ਵਿੱਚ ਪਿਛਲੇ ਸਾਲ ਨਾਲੋਂ ਪੀਐਮ 2.5 ਦਾ ਪੱਧਰ ਵੱਧ ਦਰਜ ਕੀਤਾ ਗਿਆ। ਸੀਆਰਈਏ ਦੇ ਵਿਸ਼ਲੇਸ਼ਕ ਮਨੋਜ ਕੁਮਾਰ ਨੇ ਕਿਹਾ ਕਿ ਵਿਆਪਕ ਪ੍ਰਦੂਸ਼ਣ ਦੇ ਬਾਵਜੂਦ ਪਰਾਲੀ ਸਾੜਨ ਦਾ ਯੋਗਦਾਨ ਨਵੰਬਰ ’ਚ ਔਸਤਨ 7 ਪ੍ਰਤੀਸ਼ਤ ਸੀ ਜੋ ਪਿਛਲੇ ਸਾਲ 20 ਪ੍ਰਤੀਸ਼ਤ ਤੋਂ ਘੱਟ ਸੀ। ਪਰਾਲੀ ਸਾੜਨ ’ਚ ਕਮੀ ਦੇ ਬਾਵਜੂਦ ਐਨਸੀਆਰ ਦੇ 29 ਸ਼ਹਿਰਾਂ ਵਿੱਚੋਂ 20 ਵਿੱਚ ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਵੱਧ ਰਿਹਾ।

ਪੰਜਾਬ ’ਚ ਘੱਟ ਪਰਾਲੀ ਸੜਨ ਦੇ ਬਾਵਜੂਦ ਦਿੱਲੀ ਪ੍ਰਦੂਸ਼ਿਤ

ਪਰਾਲੀ ਸਾੜਨ ਦੇ ਮਾਮਲੇ ਘਟਣ ਦੇ ਬਾਵਜੂਦ ਰਾਸ਼ਟਰੀ ਰਾਜਧਾਨੀ ਖੇਤਰ (ਐੱਨ ਸੀ ਆਰ) ਦੇ 29 ਵਿੱਚੋਂ 20 ਸ਼ਹਿਰਾਂ ਵਿੱਚ ਪਿਛਲੇ ਸਾਲ ਨਾਲੋਂ ਪ੍ਰਦੂਸ਼ਣ ਦਾ ਪੱਧਰ ਵੱਧ ਦਰਜ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਨੂੰ ਐੱਨ ਸੀ ਆਰ ਵਿੱਚ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹੋਣ ਲਈ ਪਿਛਲੇ ਸਮੇਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਪਰ ਦੋਵਾਂ ਰਾਜਾਂ ਨੇ ਪਿਛਲੇ ਚਾਰ ਸਾਲਾਂ ਵਿੱਚ ਖੇਤਾਂ ਵਿੱਚ ਅੱਗ ਲੱਗਣ ਦੇ ਮਾਮਲਿਆਂ ਵਿੱਚ 80 ਤੋਂ 90 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਹੈ।

Advertisement

Advertisement
Show comments