ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਵੱਲੋਂ ਮਹਿਲਾ ਨਸ਼ਾ ਤਸਕਰ ਦੀ 5 ਕਰੋੜ ਦੀ ਜਾਇਦਾਦ ਜ਼ਬਤ

ਪਹਿਲਾਂ ਵੀ 12 ਕੇਸ ਦਰਜ: ਪੁਲੀਸ
Advertisement

 

ਦਿੱਲੀ ਪੁਲੀਸ ਨੇ ਸੁਲਤਾਨਪੁਰੀ ਦੀ ਰਹਿਣ ਵਾਲੀ ਕਥਿਤ ਨਸ਼ਾ ਤਸਕਰ ਕੁਸਮ ਦੀ ਲਗਪਗ 5 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਹੈ। ਇਹ ਪ੍ਰਾਪਰਟੀ ਉਸ ਨੇ ਗ਼ੈਰਕਾਨੂੰਨੀ ਨਸ਼ਾ ਤਸਕਰੀ ਨਾਲ ਹਾਸਲ ਕੀਤੇ ਪੈਸੇ ਨਾਲ ਖ਼ਰੀਦੀ ਸੀ। ਉਸ ਖਿਲਾਫ ਪਹਿਲਾਂ ਵੀ 12 ਕੇਸ ਦਰਜ ਹਨ।

Advertisement

ਡੀਸੀਪੀ ਸਚਿਨ ਸ਼ਰਮਾ ਨੇ ਦੱਸਿਆ ਕਿ ਮਾਰਚ ਵਿੱਚ ਉਸ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਉਹ ਫ਼ਰਾਰ ਹੈ। ਇਸ ਦੌਰਾਨ ਉਸ ਦੇ ਪੁੱਤਰ ਅਮਿਤ ਨੁੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਕੋਲੋਂ ਵੱਡੀ ਮਾਤਰਾ ਵਿੱਚ ਹੈਰੋਇਨ, ਸਮੈਕ, ਟਰਾਮਾਡੋਲ ਗੋਲੀਆਂ, ਨਗ਼ਦੀ ਅਤੇ ਇੱਕ ਐਸਯੂਵੀ ਵੀ ਬਰਾਮਦ ਕੀਤੀ ਗਈ ਹੈ। ਜਾਂਚ ਤੋਂ ਪਤਾ ਚੱਲਿਆ ਕਿ ਕੁਸਮ ਦੀਆਂ ਧੀਆਂ ਨੇ ਪਿਛਲੇ ਡੇਢ ਸਾਲ ਤੋਂ ਛੋਟੇ ਲੈਣ-ਦੇਣ ਰਾਹੀਂ ਆਪਣੇ ਬੈਂਕ ਖ਼ਾਤਿਆਂ ਵਿੱਚ ਲਗਪਗ 70 ਤੋਂ 80 ਲੱਖ ਰੁਪਏ ਜਮ੍ਹਾਂ ਕੀਤੇ ਸਨ।

ਉਸ ਦੀਆਂ ਕੁੱਲ 8 ਸੰਪਤੀਆਂ ਜ਼ਬਤ ਕੀਤੀਆਂ ਗਈਆਂ ਹਨ , ਜਿਨ੍ਹਾਂ ਵਿੱਚੋਂ 7 ਸਿਰਫ਼ ਸੁਲਤਾਨਪੁਰੀ ਵਿੱਚ ਅਤੇ ਇੱਕ ਰੋਹਿਨੀ ਵਿੱਚ ਸੀ ਇਨ੍ਹਾਂ ਸੰਪਤੀਆਂ ਵਿੱਚ ਇੱਕ ਆਲੀਸ਼ਾਨ ਇਮਾਰਤ ਵੀ ਸ਼ਾਮਲ ਹੈ।

ਪੁਲੀਸ ਨੇ ਦਿੱਲੀ ਨਗਰ ਨਿਗਮ (MCD) ਨੂੰ ਗ਼ੈਰ-ਕਾਨੂੰਨੀ ਉਸਾਰੀ ਨੂੰ ਢਾਹੁਣ ਲਈ ਲਿਖਿਆ ਹੈ।

Advertisement
Show comments