ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਅਫ਼ਸਰ ਨੂੰ ਦਲਿਤ ਹੋਣ ਦੀ ਸਜ਼ਾ ਦਿੱਤੀ: ਸੰਜੈ ਸਿੰਘ

ਪੁਲੀਸ ਅਫ਼ਸਰ ਦੇ ਖ਼ੁਦਕੁਸ਼ੀ ਮਾਮਲੇ ’ਚ ਭਾਜਪਾ ’ਤੇ ਤਿੱਖੇ ਹਮਲੇ
Advertisement

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੈ ਸਿੰਘ ਨੇ ਹਰਿਆਣਾ ਦੇ ਆਈ ਪੀ ਐੱਸ ਅਧਿਕਾਰੀ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ’ਚ ਭਾਜਪਾ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਫ਼ਸਰ ਉਸ ਨੇ ਜਾਤੀ ਵਿਤਕਰੇ ਕਾਰਨ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਆਈ ਪੀ ਐੱਸ ਪੂਰਨ ਕੁਮਾਰ ਦਾ ਖ਼ੁਦਕੁਸ਼ੀ ਨੋਟ ਦੱਸਦਾ ਹੈ ਕਿ ਭਾਜਪਾ ਦੇ ਰਾਜ ਵਿੱਚ ਆਈ ਪੀ ਐੱਸ ਅਧਿਕਾਰੀ ਨੂੰ ਦਲਿਤ ਹੋਣ ਕਰ ਕੇ ਸਜ਼ਾ ਦਿੱਤੀ ਗਈ ਸੀ। ਇਹ ਮਾਮਲਾ ਮੰਦਰ ਵਿੱਚ ਜਾਣ ਨਾਲ ਸ਼ੁਰੂ ਹੋਇਆ, ਫਿਰ ਜਾਤੀ ਵਿਤਕਰਾ ਅਤੇ ਝੂਠੀ ਐੱਫ ਆਈ ਆਰ ਤੱਕ ਪੁੱਜਿਆ। ਜਦੋਂ ਤਸ਼ੱਦਦ ਅਤੇ ਅਪਮਾਨ ਹੱਦਾਂ ਪਾਰ ਕਰ ਗਿਆ ਤਾਂ ਪੂਰਨ ਕੁਮਾਰ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦਾ ਨਵਾਂ ਭਾਰਤ ਹੈ, ਜਿੱਥੇ ਦੇਸ਼ ਦੇ ਚੀਫ਼ ਜਸਟਿਸ ਤੋਂ ਲੈ ਕੇ ਆਈ ਪੀ ਐੱਸ ਅਧਿਕਾਰੀਆਂ ਤੱਕ ਹਰ ਕਿਸੇ ਨੂੰ ਦਲਿਤ ਹੋਣ ਕਰਕੇ ਸਜ਼ਾ ਦਿੱਤੀ ਜਾ ਰਹੀ ਹੈ। ਸੰਜੈ ਸਿੰਘ ਨੇ ਕਿਹਾ ਕਿ ਹਰਿਆਣਾ ਕੇਡਰ ਦੇ ਸੀਨੀਅਰ ਆਈ ਪੀ ਐੱਸ ਅਧਿਕਾਰੀ ਪੂਰਨ ਕੁਮਾਰ ਦਾ ਖੁਦਕੁਸ਼ੀ ਨੋਟ ਪੜ੍ਹ ਕੇ ਦੇਸ਼ ਦੀ ਰੂਹ ਕੰਬ ਜਾਵੇਗੀ। ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਦਲਿਤ ਅਧਿਕਾਰੀ ਨੂੰ ਆਪਣੀ ਜਾਤੀ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਇਹ ਕੋਈ ਆਮ ਮਾਮਲਾ ਨਹੀਂ ਹੈ। ਇਹ ਮਾਮਲਾ 2022 ਤੋਂ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਪੁਲੀਸ ਅਫ਼ਸਰ ਦਾ ਇੱਕੋ ਇੱਕ ਅਪਰਾਧ ਸੀ ਕਿ ਉਹ ਇੱਕ ਮੰਦਰ ਗਿਆ ਸੀ। ਉਸ ਦੇ ਆਪਣੇ ਪੁਲੀਸ ਵਿਭਾਗ ਨੇ ਇਸ ਨੂੰ ਮੁੱਦਾ ਬਣਾਇਆ। ਉਨ੍ਹਾਂ ਕਥਿਤ ਪੁੱਛਿਆ, ‘ਦਲਿਤ ਮੰਦਰ ਕਿਵੇਂ ਜਾ ਸਕਦਾ ਹੈ?’’ ਸੰਜੈ ਸਿੰਘ ਨੇ ਕਿਹਾ ਕਿ ਪੁਲੀਸ ਅਫ਼ਸਰ ਦੀ ਪਤਨੀ ਵੀ ਆਈ ਏ ਐੱਸ ਅਧਿਕਾਰੀ ਹੈ, ਜੋ ਮੁੱਖ ਮੰਤਰੀ ਦਫ਼ਤਰ ਵਿੱਚ ਤਾਇਨਾਤ ਹੈ। ਪੂਰਨ ਕੁਮਾਰ ਖੁਦ ਇੱਕ ਏ ਡੀ ਜੀ ਪੀ ਰੈਂਕ ਅਧਿਕਾਰੀ ਸੀ। ਸੰਜੇ ਸਿੰਘ ਨੇ ਕਿਹਾ ਕਿ ਆਪਣੇ ਖੁਦਕੁਸ਼ੀ ਨੋਟ ਵਿੱਚ ਪੂਰਨ ਕੁਮਾਰ ਨੇ 15 ਸੀਨੀਅਰ ਅਧਿਕਾਰੀਆਂ ਦਾ ਨਾਮ ਲਿਆ। ਉਸ ਨੇ ਹਰਿਆਣਾ ਦੇ ਡੀ ਜੀ ਪੀ ਅਤੇ ਹੋਰਾਂ ’ਤੇ ਕਥਿਤ ਗਾਲ੍ਹਾਂ ਕੱਢਣ, ਇੱਕ ਮੰਦਰ ਵਿੱਚ ਜਾਣ ਨੂੰ ਮੁੱਦਾ ਬਣਾਉਣ ਅਤੇ ਉਸ ਦੇ ਪਿਤਾ ਦੀ ਬਿਮਾਰੀ ਦੌਰਾਨ ਛੁੱਟੀਆਂ ਦੇ ਬਾਵਜੂਦ ਉਸ ਨੂੰ ਛੁੱਟੀ ਦੇਣ ਤੋਂ ਇਨਕਾਰ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੂਰਨ ਕੁਮਾਰ ਨੇ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।

Advertisement
Advertisement
Show comments